ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਂਸਰ ਪੀੜਤ ਪਤਨੀ ਦੀ ਕੀਮੋਥੈਰੇਪੀ ਕਰਾਉਣ ਲਈ ਸਾਈਕਲ 'ਤੇ ਬਿਠਾ 130KM ਦਾ ਸਫ਼ਰ ਕੀਤਾ ਤੈਅ

ਕੋਰੋਨਾ ਦੀ ਲਾਗ ਕਾਰਨ ਦੇਸ਼ ਭਰ 'ਚ 21 ਦਿਨਾਂ ਦਾ ਲੌਕਡਾਊਨ ਲਗਾਇਆ ਗਿਆ ਹੈ। ਇਸ ਕਾਰਨ ਆਵਾਜਾਈ ਦੇ ਸਾਰੇ ਸਰੋਤ ਬੰਦ ਹਨ। ਕਈ ਜ਼ਰੂਰੀ ਕੰਮਾਂ ਲਈ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਜ਼ਾ ਮਾਮਲਾ ਕੋਰੋਨਾ ਪ੍ਰਭਾਵਿਤ ਸੂਬੇ ਤਾਮਿਲਨਾਡੂ ਦਾ ਹੈ। ਇੱਕ ਵਿਅਕਤੀ ਦੀ ਪਤਨੀ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਉਸ ਨੂੰ ਕੀਮੋਥੈਰੇਪੀ ਦਿੱਤੀ ਜਾਣੀ ਸੀ, ਪਰ ਕੋਈ ਬੱਸ ਤਾਮਿਲਨਾਡੂ ਤੋਂ ਪੁਡੂਚੇਰੀ ਨਹੀਂ ਜਾ ਰਹੀ ਹੈ।
 

ਲੌਕਡਾਊਨ ਕਾਰਨ ਜਦੋਂ ਵਿਅਕਤੀ ਨੂੰ ਆਪਣੀ ਪਤਨੀ ਨੂੰ ਹਸਪਤਾਲ ਲਿਜਾਣ ਲਈ ਕੋਈ ਸਾਧਨ ਨਹੀਂ ਮਿਲਿਆ ਤਾਂ ਉਸ ਨੇ ਪਤਨੀ ਨੂੰ ਸਾਈਕਲ 'ਤੇ ਬਿਠਾ ਕੇ ਲਗਭਗ 130 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।
 

ਹਸਪਤਾਲ ਦੇ ਸੂਤਰਾਂ ਅਨੁਸਾਰ ਲੌਕਡਾਊਨ ਕਾਰਨ ਤਾਮਿਲਨਾਡੂ ਅਤੇ ਪੁਡੂਚੇਰੀ ਵਿਚਕਾਰ ਕੋਈ ਬੱਸ ਸੇਵਾ ਨਹੀਂ ਹੈ। ਗੁਆਂਢੀ ਸੂਬੇ ਤਾਮਿਲਨਾਡੂ ਦੇ ਰਹਿਣ ਵਾਲੇ ਅਰਿਵਝਾਗਨ ਲਗਭਗ 12 ਘੰਟੇ ਤਕ ਸਾਈਕਲ ਚਲਾ ਕੇ ਆਪਣੀ 60 ਸਾਲ ਪਤਨੀ ਨੂੰ ਲੈ ਕੇ ਜੇਆਈਪੀਐਮਈਆਰ ਹਸਪਤਾਲ ਪਹੁੰਚੇ।
 

ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕੈਬ/ਟੈਕਸੀ ਲਈ ਪੈਸੇ ਵੀ ਨਹੀਂ ਸਨ, ਪਰ ਉਨ੍ਹਾਂ ਦਾ ਇਰਾਦਾ ਮਜ਼ਬੂਤ ਸੀ ਕਿ ਉਹ ਆਪਣੀ ਪਤਨੀ ਦੀ ਕੀਮੋਥੈਰੇਪੀ 'ਚ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ। ਉਹ ਸਮੇਂ ਸਿਰ ਕੀਮੋਥੈਰੇਪੀ ਲਈ ਹਸਪਤਾਲ ਪਹੁੰਚੇ। ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਈਕਲ 'ਤੇ ਬਿਠਾ ਕੇ ਤੌਲੀਏ ਰਾਹੀਂ ਆਪਣੇ ਨਾਲ ਬੰਨ੍ਹਿਆ ਹੋਇਆ ਸੀ ਤਾਂ ਕਿ ਉਹ ਨਾ ਡਿੱਗੇ।
 

ਦੱਸ ਦੇਈਏ ਕਿ ਲੌਕਡਾਊਨ ਨੇ ਕਈ ਅਜਿਹੀਆਂ ਘਟਨਾਵਾਂ ਲੋਕਾਂ ਦੇ ਸਾਹਮਣੇ ਲਿਆਂਦੀਆਂ ਹਨ, ਜਿਸ 'ਚ ਲੋਕਾਂ ਨੇ ਆਪਣੀ ਹਿੰਮਤ ਤੇ ਪਿਆਰ ਦੀ ਭਾਵਨਾ ਨੂੰ ਵਿਖਾਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amid lockdown man drive 130 KM through bicycle from tamil nadu to Puducherry for his wife chemotherapy of cancer treatment