ਅਗਲੀ ਕਹਾਣੀ

2013 ’ਚ ਕੋਈ PM ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ ਸੀ : ਅਮਿਤ ਸ਼ਾਹ

2013 ’ਚ ਕੋਈ PM ਨੂੰ ਪ੍ਰਧਾਨ ਮੰਤਰੀ ਨਹੀਂ ਮੰਨਦਾ ਸੀ : ਅਮਿਤ ਸ਼ਾਹ

ਦਿੱਲੀ ਵਿਚ ਆਲ ਇੰਡੀਆ ਮੈਨੇਜਮੈਂਟ ਕਨਵੇਂਸ਼ਨ ਵਿਚ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਇਤੇਫਾਕ ਹੀ ਹੈ ਕਿ ਜਿਸ ਦਿਨ ਮੈਂ ਏਆਈਐਮਏ ਦੇ 46ਵੇਂ ਕਨਵੇਂਸ਼ਨ ਪ੍ਰੋਗਰਾਮ ਵਿਚ ਆਇਆ ਹਾਂ ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਹੈ। ਸਾਰੇ ਦੇਸ਼ ਵਾਸੀਆਂ ਲਈ ਮੋਦੀ ਦਾ ਜਨਮ ਦਿਨ ਖਾਸ ਅਤੇ ਸ਼ੁਭ ਇਸ ਲਈ ਹੈ ਕਿ ਉਨ੍ਹਾਂ ਜਨਤਾ ਦੇ ਮਨ ਵਿਚ ਵਿਸ਼ਵਾਸ ਜਗਾਇਆ ਹੈ ਕਿ 21ਵੀਂ ਸਦੀ ਭਾਰਤ ਦੀ ਹੋ ਸਕਦੀ ਹੈ।

 

ਉਨ੍ਹਾਂ ਕਿਹਾ ਕਿ 2013 ਦਾ ਦ੍ਰਿਸ਼ ਮੈਨੂੰ ਯਾਦ ਹੈ, ਭ੍ਰਿਸ਼ਟਾਚਾਰ ਸੀਮਾ ਉਤੇ ਸੀ, ਸਰਹੱਦਾਂ ਦੀ ਸੁਰੱਖਿਆ ਦਾ ਕੋਈ ਠੌਰ ਠਿਕਾਨਾ ਨਹੀਂ ਸੀ, ਮਹਿਲਾਵਾਂ ਦੀ ਸੁਰੱਖਿਆ ਤਾਕ ਉਤੇ ਸੀ, ਪ੍ਰਧਾਨ ਮੰਤਰੀ ਨੂੰ ਕੋਈ ਪ੍ਰਧਾਨ ਮੰਤਰੀ ਮੰਨਦਾ ਹੀ ਨਹੀਂ ਸੀ, ਉਦੋਂ ਲੋਕਾਂ ਨੂੰ ਲੱਗਦਾ ਸੀ ਕਿ ਦੇਸ਼ ਕਿਸ ਦਿਸ਼ਾ ਵਿਚ ਵਧ ਰਿਹਾ ਹੈ। ਅਸੀਂ ਕਦੇ ਵੀ ਫੈਸਲਾ ਲੋਕਾਂ ਨੂੰ ਕੀ ਚੰਗਾ ਲਗੇਗਾ ਇਹ ਸੋਚਕੇ ਨਹੀਂ ਲਿਆ, ਸਗੋਂ ਲੋਕਾਂ ਲਈ ਕੀ ਚੰਗਾ ਹੈ ਇਹ ਸੋਚਕੇ ਅਸੀਂ ਫੈਸਲਾ ਲਿਆ ਹੈ। ਇਹ ਦੇਸ਼ ਦੀ ਤਬਦੀਲੀ ਦਾ ਆਧਾਰ ਹੈ।

 

ਅਮਿਤ ਸ਼ਾਹ ਨੇ ਕਿਹਾ ਕਿ ਘਪਲੇ, ਘੋਟਾਲੇ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਮਿਲੀ ਹੈ। ਉਨ੍ਹਾਂ ਕਿਹਾ ਕਿ 2013 ਵਿਚ ਵੱਡੇ–ਵੱਡੇ ਘੁਟਾਲੇ ਸਾਹਮਣੇ ਆਏ ਸਨ। ਸਰਕਾਰ ਸੀ ਉਸ ਵਿਚ ਹਰ ਕੋਈ ਪ੍ਰਧਾਨ ਮੰਤਰੀ ਸੀ ਅਤੇ ਸਰਕਾਰ ਨੂੰ ਲਕਵਾ ਮਾਰ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੀ ਚੰਗਾ ਲਗੇਗਾ ਇਹ ਸੋਚਕੇ ਫੈਸਲਾ ਨਹੀਂ ਲਿਆ ਸਗੋਂ ਜਨਤਾ ਲਈ ਕੀ ਚੰਗਾ ਹੈ ਇਹ ਸੋਚਕੇ ਫੈਸਲਾ ਲਿਆ।

 

ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨਿਰਮਾਤਾਵਾਂ ਦਾ ਉਦੇਸ਼ ਸੀ ਕਿ ਦੇਸ਼ ਦੇ ਸਾਰੇ ਲੋਕਾਂ ਨੂੰ ਆਪਣੇ ਅਧਿਕਾਰ ਮਿਲੇ, ਸਾਰਿਆਂ ਦਾ ਜੀਵਨ ਜਨਤ ਹੋਵੇ ਅਤੇ ਸਭ ਨੂੰ ਬਰਾਬਰ ਮੌਕੇ ਮਿਲਣ ਪ੍ਰੰਤੂ ਆਜ਼ਾਦੀ ਦੇ 70 ਸਾਲ ਬਾਅਦ ਦੀਆਂ ਵਿਵਸਥਾਵਾਂ ਕਾਰਨ ਦੇਸ਼ ਦੇ ਸਾਰੇ ਲੋਕਾਂ ਦੇ ਮਨ ਵਿਚ ਇਹ ਸਵਾਲ ਉਠ ਗਿਆ ਸੀ ਕਿ ਬਹੁ–ਪਾਰਟੀ ਲੋਕਤੰਤਰਿਕ ਸਿਸਟਮ ਕਿਤੇ ਫੇਲ੍ਹ ਤਾਂ ਨਹੀਂ ਹੋ ਰਿਹਾ, ਲੋਕਾਂ ਵਿਚ ਘੋਰ ਨਿਰਾਸ਼ਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah address 46th National Management Convention of AIMA in New Delhi Live Updates