ਬਿਹਾਰ ਸਰਕਾਰ ਵਿੱਚ ਜੋੜੀਦਾਰ ਭਾਜਪਾ ਅਤੇ ਜਨਤਾ ਦਲ ਯੂਨਾਈਟਡ ਦੇ ਰਿਸ਼ਤਿਆਂ 'ਚ ਖਟਾਸ ਦੀਆਂ ਖ਼ਬਰਾਂ ਵਿਚਾਲੇ ਬੀਜੇਪੀ ਰਾਸਟਰੀ ਪ੍ਰਧਾਨ ਅਮਿਤ ਸ਼ਾਹ ਨੇ ਬਿਹਾਰ ਦੇ ਮੁੱਖ ਮੰਤਰੀ ਨੀਤੀਸ ਕੁਮਾਰ ਵਿਚਾਲੇ ਇੱਕ ਮੁਲਾਕਾਤ ਹੋਈ ਹੈ। ਅੱਜ ਸਵੇਰੇ 10 ਵਜੇ ਅਮਿਤ ਸ਼ਾਹ ਨੇ ਪਟਨਾ ਜਾ ਕੇ ਨੀਤੀਸ਼ ਕੁਮਾਰ ਨਾਲ ਨਾਸ਼ਤਾ ਕੀਤਾ।
ਚਰਚਾਵਾਂ ਹਨ ਕਿ ਦੋਵਾਂ ਦਲਾਂ ਵਿਚਾਲੇ 2019 ਲੋਕਸਭਾ ਚੋਣਾਂ ਨੂੰ ਲੈ ਕੇ ਕੁਝ ਵੀ ਸਹੀ ਨਹੀਂ ਚੱਲ ਰਿਹਾ। ਹਾਲਾਂਕਿ ਨੀਤੀਸ਼ ਕੁਮਾਰ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਦੋਵੇਂ ਦਲ ਇੱਕਜੁੱਟ ਹਨ। ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਬਿਹਾਰ ਪ੍ਰਧਾਨ ਨਿੱਤਿਆਨੰਧ ਰਾਏ ਅਤੇ ਉੱਪ-ਮੁੱਖ ਮੰਤਰੀ ਸ਼ੁਸ਼ੀਲ ਕੁਮਾਰ ਮੋਦੀ ਇੱਕ ਵਾਰ ਰਾਤ ਨੂੰ ਅੱਠ ਵਜੇ ਨੀਤੀਸ਼ ਕੁਮਾਰ ਨਾਲ ਲੰਚ ਦੌਰਾਨ ਮਿਲਣਗੇ। ਜਿਸ ਦੌਰਾਨ ਸਾਰੇ ਮਤਭੇਦਾਂ ਨੂੰ ਦੂਰ ਕਰਨ ਅਤੇ ਸੀਟਾਂ ਦੇ ਬਟਵਾਰੇ ਬਾਰੇ ਚਰਚਾ ਹੋ ਸਕਦੀ ਹੈ।
ਬੀਜੇਪੀ ਨੇ ਕਿਹਾ ਕਿ ਉਹ ਸੂਬੇ ਵਿੱਚ ਜੇਡੀਯੂ ਦੀ ਪਛਾਣ ਦੀ ਇੱਜ਼ਤ ਕਰਦੀ ਹੈ। ਜੇਡੀਯੂ ਨੇ ਕਿਹਾ ਕਿ ਉਹ ਵੀ ਗਠਜੋੜ ਦੇ ਪੱਖ ਵਿੱਚ ਹੈ ਤੇ ਆਸ ਕਰਦੀ ਹੈ ਕਿ ਸੀਟਾਂ ਦੇ ਬਟਵਾਰੇ ਦੀ ਮੁੱਦਾ ਛੇਤੀ ਹੀ ਆਸਾਨੀ ਨਾਲ ਹੱਲ ਹੋ ਜਾਵੇਗਾ।