ਅਗਲੀ ਕਹਾਣੀ

ਸਿੱਧੂ ਨੇ ਰਾਹੁਲ ਦੇ ਕਹਿਣ `ਤੇ ਪਾਕਿ ਸੈਨਾ ਮੁੱਖੀ ਨੂੰ ਪਾਈ ਜੱਫੀ : ਅਮਿਤ ਸ਼ਾਹ

ਸਿੱਧੂ ਨੇ ਰਾਹੁਲ ਦੇ ਕਹਿਣ `ਤੇ ਪਾਕਿ ਸੈਨਾ ਮੁੱਖੀ ਨੂੰ ਪਾਈ ਜੱਫੀ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ `ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਪਾਰਟੀ ਬੌਸ ਦੀ ਪ੍ਰਵਾਨਗੀ ਨਾਲ ਹੀ ਗਏ ਸਨ। 


ਅਮਿੰਤ ਸ਼ਾਹ ਰਾਜਸਥਾਨ `ਚ ਚੋਣ ਪ੍ਰਚਾਰ ਆਖਰੀ ਦਿਨ ਜੈਪੁਰ `ਚ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਪਾਕਿਸਤਾਨ ਤੋਂ ਵਾਪਸ ਆਉਣ ਬਾਅਦ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਕੈਪਟਨ ਹਨ ਤੇ ਰਾਹੁਲ ਗਾਂਧੀ ਦੇ ਕਹਿਣ `ਤੇ ਹੀ ਪਾਕਿ ਗਏ ਸਨ।

 

ਉਨ੍ਹਾਂ ਇਹ ਵੀ ਕਿਹਾ ਕਿ ਰਾਹੁਲ ਗਾਂਧੀ ਦੇ ਕਹਿਣ `ਤੇ ਹੀ ਉਨ੍ਹਾਂ ਪਾਕਿਸਤਾਨ ਦੇ ਸੈਨਾ ਮੁੱਖੀ ਬਾਜਵਾ ਨੂੰ ਜੱਫੀ ਪਾਈ ਸੀ। ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਪਾਕਿ ਸੈਨਾ ਦੇ ਮੁੱਖੀ ਨੂੰ ਗਲੇ ਲਗਾਓਗੇ ਤਾਂ ਅਜਿਹੇ ਨਾਅਰੇ ਤਾਂ ਲੱਗਣਗੇ ਹੀ। ਅਮਿਤ ਸ਼ਾਹ ਨੇ ਸਿੱਧੂ ਤੋਂ ਬਿਨਾਂ ਹੋਰ ਕਈ ਵਿਸਿ਼ਆਂ `ਤੇ ਕਾਂਗਰਸ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਬਿਨਾਂ ਅਨੁਸ਼ਾਸਨ ਤੋਂ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਲੋਕਾਂ ਗਲਤ ਜਾਣਕਾਰੀ ਦੇ ਰਹੀ ਹੈ ਅਤੇ ਨਕਾਰਾਤਮਕ ਰਾਜਨੀਤੀ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਜਾਤੀਵਾਦ ਨੂੰ ਵਧਾਵਾ ਦੇ ਰਹੀ।


ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਮੁੱਖ ਮੰਤਰੀ ਦੀ ਅਹੁਦੇ ਲਈ ਨਾਮ ਦੇਣ ਲਈ ਨਹੀਂ ਹੈ। ਉਨ੍ਹਾਂ ਕਿਹਾ ਕਿ ਹਰ ਵਿਧਾਨ ਸਭਾ ਹਲਕੇ `ਚ ਹਰਕੇ ਉਮੀਦਵਾਰ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਲਈ ਉਮੀਦਵਾਰ ਦੱਸ ਰਹੇ ਹਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah attacks Rahul Gandhi on Navjot Sidhu Kartarpur visit