ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦੀ ਪ੍ਰਧਾਨਗੀ ’ਚ ਭਾਜਪਾ ਦੇ ਅਹੁੱਦੇਦਾਰਾਂ ਦੀ ਮੀਟਿੰਗ

ਅਮਿਤ ਸ਼ਾਹ ਦੀ ਪ੍ਰਧਾਨਗੀ ’ਚ ਭਾਜਪਾ ਦੇ ਅਹੁੱਦੇਦਾਰਾਂ ਦੀ ਮੀਟਿੰਗ

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਪ੍ਰਧਾਨਗੀ ਵਿਚ ਅੱਜ ਪਾਰਟੀ ਦੇ ਸੂਬਾ ਇਕਾਈਆਂ ਦੇ ਮੁੱਖੀਆਂ ਅਤੇ ਜਨਰਲ ਸਕੱਤਰਾਂ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਓਮਾ ਭਾਰਤੀ, ਦਿਲੀਪ ਘੋਸ਼, ਵਸੁੰਧਰਾ ਰਾਜੇ, ਜੇਪੀ ਨੱਢਾ, ਭੁਪਿੰਦਰ ਯਾਦਵ ਆਦਿ ਵਰਗੇ ਆਗੂ ਪਹੁੰਚੇ ਹਨ। ਮੀਟਿੰਗ ਦਾ ਦਉਦੇਸ਼ ਪਾਰਟੀ ਦੇ ਸੰਗਠਨਾਤਮਕ ਚੋਣਾਂ ਦੇ ਪ੍ਰੋਗਰਾਮ ਸਮੇਤ ਬਿਊਰੋ ਨੂੰ ਅੰਤਿਮ ਰੂਪ ਦੇਣਾ ਹੈ। ਸੰਗਠਨਾਤਮਕ ਚੋਣ ਦੀ ਇਸ ਪ੍ਰਕਿਰਿਆ ਦੇ ਤਹਿਤ ਅੱਗੇ ਚਲ ਕੇ ਪਾਰਟੀ ਦੇ ਨਵੇਂ ਪ੍ਰਧਾਨਾਂ ਦੀ ਵੀ ਚੋਣ ਹੋ ਸਕੇਗੀ।

 

ਭਾਸ਼ਾ ਨੂੰ ਪਾਰਟੀ ਦੇ ਇਕ ਆਗੂ ਨੇ ਦੱਸਿਆ ਕਿ ਸੰਗਠਨਾਤਮਕ ਚੋਣ ਪੂਰੀ ਹੋਣ ਵਿਚ ਕਈ ਮਹਨੇ ਦਾ ਸਮਾਂ ਲਗ ਸਕਦਾ ਹੈ ਅਤੇ ਉਦੋਂ ਤੱਕ ਸ਼ਾਹ ਇਸਦੇ ਪ੍ਰਧਾਨ ਦੇ ਅਹੁਦੇ ਉਤੇ ਬਣੇ ਰਹਿ ਸਕਦੇ ਹਨ। ਸ਼ਾਹ ਪ੍ਰਧਾਨ ਮੰਤਰੀ ਮੋਦੀ ਦੇ ਦੂਜੇ ਕਾਰਜਕਾਲ ਵਾਲੀ ਸਰਕਾਰ ਵਿਚ ਕੇਂਦਰੀ ਗ੍ਰਹਿ ਮੰਤਰੀ ਹਨ। ਭਾਜਪਾ ਸੂਤਰਾਂ ਨੇ ਦੱਸਿਆ ਕਿ ਇਯ ਮੀਟਿੰਗ ਵਿਚ ਪਾਰਟੀ ਦੀਆਂ ਇਕਾਈਆਂ ਵਿਚ ਬੂਥ ਪੱਧਰ ਤੋਂ ਉਪਰ ਦੇ ਸੰਗਠਨਾਤਮਕ ਚੋਣਾਂ ਅਤੇ ਮੈਂਬਰਸ਼ਿਪ ਮੁਹਿੰਮ ਦੇ ਪ੍ਰੋਗਰਾਮ ਉਤੇ ਫੈਸਲਾ ਕੀਤਾ ਜਾਵੇਗਾ।

 

ਉਨ੍ਹਾਂ ਕਿਹਾ ਕਿ ਇਸ ਪ੍ਰਕਿਰਿਆ ਦੇ ਪੂਰੀ ਹੋਣ ਦੇ ਬਾਅਦ ਹੀ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਹੋ ਸਕੇਗੀ, ਜੋ ਅਕਤੂਬਰ–ਨਵੰਬਰ ਮਹੀਨੇ ਤੱਕ ਜਾ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਦਾ ਸੰਸਦੀ ਬੋਰਡ (ਇਸਦਾ ਫੈਸਲਾ ਲੈਣ ਵਾਲੀ ਸੰਸਥਾ) ਇਸ ਸਮੇਂ ਲਈ ਇਕ ਨਵੇਂ ਪ੍ਰਧਾਨ ਨੂੰ ਨਿਯੁਕਤ ਕਰ ਸਕਦੀ ਹੈ। ਹਾਲਾਂਕਿ, ਇਹ ਬਹੁਤ ਹੱਦ ਤੱਕ ਇਸ ਗੱਲ ਉਤੇ ਨਿਰਭਰ ਕਰੇਗਾ ਕਿ ਹੁਣ ਸ਼ਾਹ ਇਸ ਕੰਮ ਨੂੰ ਕਿਵੇਂ ਜਾਰੀ ਰੱਖਣਾ ਚਾਹੁੰਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah chair meeting of party national office bearers and state heads