ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਾ ਦੀ ਕੈਥਲ ਰੈਲੀ ’ਚ ਅਮਿਤ ਸ਼ਾਹ ਨੇ ਕੀਤੇ ਵਿਰੋਧੀਆਂ ’ਤੇ ਸਿਆਸੀ ਹਮਲੇ

ਹਰਿਆਣਾ ਦੀ ਕੈਥਲ ਰੈਲੀ ’ਚ ਅਮਿਤ ਸ਼ਾਹ ਨੇ ਕੀਤੇ ਵਿਰੋਧੀਆਂ ’ਤੇ ਸਿਆਸੀ ਹਮਲੇ

ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਬੁੱਧਵਾਰ ਨੂੰ ਹਰਿਆਣਾ ’ਚ ਚੋਣ ਪ੍ਰਚਾਰ ਲਈ ਪੁੱਜੇ ਹੋਏ ਹਨ। ਉਨ੍ਹਾਂ ਅੱਜ ਸਭ ਤੋਂ ਪਹਿਲਾਂ ਕੈਥਲ ’ਚ ਇੱਕ ਵਿਸ਼ਾਲ ਰੈਲੀ ਨੂੰ ਸੰਬੋਧਨ ਕੀਤਾ। ਉਸ ਤੋਂ ਬਾਅਦ ਉਨ੍ਹਾਂ ਲੋਹਾਰੂ ਤੇ ਮਹਿਮ ਵੀ ਜਾਣਾ ਹੈ। ਕੈਥਲ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਾਲੇ ਚੋਣਾਂ ਸ਼ੁਰੂ ਹੋਈਆਂ ਹਨ ਪਰ ਸਾਡੇ ਵਿਰੋਧੀਆਂ (ਕਾਂਗਰਸ) ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਚੋਣਾਂ ਦੀ ਸ਼ੁਰੂਆਤ ਉਹ ਪੂਰਬ ਤੋਂ ਕਰਨ ਜਾਂ ਪੱਛਮ ਤੋਂ, ਉੱਤਰ ਤੋਂ ਕਰਨ ਜਾਂ ਦੱਖਣ ਤੋਂ ਕਿਉਂਕਿ ਉਨ੍ਹਾਂ ਕੋਲ ਕੋਈ ਦਿਸ਼ਾ ਹੀ ਨਹੀਂ ਹੈ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ  ਕਿ ਕੱਲ੍ਹ ਦੁਸਹਿਰਾ ਸੀ; ਜੋ ਬੁਰਾਈ ਉੱਤੇ ਚੰਗਿਆਈ ਦਾ ਪ੍ਰਤੀਕ ਹੈ ਤੇ ਇਹ ਸ਼ਸਤਰ–ਪੂਜਨ ਕਰ ਕੇ ਮਨਾਇਆ ਜਾਂਦਾ ਹੈ। ‘ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਜੀ ਨੂੰ ਵਧਾਈ ਦਿੰਦਾ ਹਾਂ ਕਿ ਕੱਲ੍ਹ ਨੂੰ ਹੀ ਉਨ੍ਹਾਂ ਰਾਫ਼ੇ ਨੂੰ ਸਾਡੀ ਹਵਾਈ ਫ਼ੌਜ ਵਿੱਚ ਸ਼ਾਮਲ ਕਰ ਕੇ ਦੇਸ਼ ਦੀ ਸੁਰੱਖਿਆ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ।’

 

 

ਗ੍ਰਹਿ ਮੰਤਰੀ ਨੇ ਕਿਹਾ ਕਿ ਸ੍ਰੀ ਰਾਜਨਾਥ ਸਿੰਘ ਨੇ ਫ਼ਰਾਂਸ ਦੀ ਧਰਤੀ ਉੱਤੇ ਦੁਸਹਿਰੇ ਵਾਲੇ ਦਿਨ ਸ਼ਸਤਰ–ਪੂਜਨ ਕੀਤਾ ਪਰ ਕਾਂਗਰਸੀ ਆਗੂ ਉਸ ਦਾ ਵੀ ਵਿਰੋਧ ਕਰ ਰਹੇ ਹਨ। ਮੈਂ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਰਤਾ ਰਾਤ ਵੇਲੇ ਸੋਚਿਆ ਕਰੋ ਕਿ ਕਿਹੜੀ ਗੱਲ ਦਾ ਵਿਰੋਧ ਕਰਨਾ ਹੈ ਤੇ ਕਿਹੜੀ ਦਾ ਨਹੀਂ।

 

 

ਸ੍ਰੀ ਅਮਿਤ ਸ਼ਾਹ ਨੇ ਕਿਹਾ ਬੀਤੀ 5 ਅਗਸਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਧਾਰਾ 370 ਨੂੰ ਪੁੱਟ ਸੁੱਟਿਆ। ਤਿੰਨ–ਤਿੰਨ ਪੀੜ੍ਹੀਆਂ ਤੱਕ ਹਕੂਮਤ ਕਰਨ ਵਾਲਿਆਂ ਵਿੱਚ ਵੀ ਧਾਰਾ–370 ਹਟਾਉਣ ਦੀ ਹਿੰਮਤ ਨਹੀਂ ਸੀ। ਉਨ੍ਹਾਂ ਕਿਹਾ ਕਿ ਜਦੋਂ ਵੀ ਪਹਿਲਾਂ ਕਦੇ ਹਰਿਆਣਾ ’ਚ ਸਰਕਾਰ ਬਣਦੀ ਸੀ, ਉਹ ਵਿਸ਼ੇਸ਼ ਜਾਤਾਂ ਲਈ ਬਣਦੀ ਸੀ।

 

 

ਇੱਕ ਸਰਕਾਰ ਆਉਂਦੀ ਸੀ, ਤਾਂ ਉਹ ਇੱਕ ਜਾਤੀ ਲਈ ਕੰਮ ਕਰਦੀ ਸੀ। ਦੂਜੀ ਆਉਂਦੀ ਸੀ ਤਾਂ ਉਹ ਦੂਜੀ ਜਾਤੀ ਲਈ ਕੰਮ ਕਰਦੀ ਸੀ ਪਰ ਮਨੋਹਰ ਲਾਲ ਖੱਟਰ ਸਰਕਾਰ ਅਜਿਹੀ ਬਣੀ ਕਿ ਜਿਸ ਦੀ ਕੋਈ ਜਾਤੀ ਨਹੀਂ ਹੈ, ਸਗੋਂ ਇਹ ਸਰਕਾਰ ਹਰੇਕ ਹਰਿਆਣਾ ਵਾਸੀ ਦੀ ਸਰਕਾਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah criticizes opposition during Haryana s Kaithal Rally