ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO ਅਮਿਤ ਸ਼ਾਹ ਨੇ ਕਰਨਾਟਕ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਕੀਤਾ ਹਵਾਈ ਦੌਰਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਕਰਨਾਟਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਦੌਰਾ ਕੀਤਾ। ਸੂਬੇ ਚ ਹੜ੍ਹ ਕਾਰਨ 31 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਚਾਰ ਲੱਖ ਤੋਂ ਵੱਧ ਲੋਕ ਬੇਘਰ ਹੋਏ ਹਨ।

 

ਅਧਿਕਾਰਤ ਸੂਤਰਾਂ ਮੁਤਾਬਕ ਭਾਜਪਾ ਪ੍ਰਧਾਨ ਅਮਿਤ ਸ਼ਾਹ ਚੇਨਈ ਤੋਂ ਵਿਸ਼ੇਸ਼ ਜਹਾਜ਼ ਦੁਆਰਾ ਬੇਲਾਗਾਵੀ ਚ ਸਾਂਬਰਾ ਹਵਾਈ ਅੱਡੇ ਤੇ ਪੁੱਜੇ ਅਤੇ ਫ਼ੌਜ ਦੇ ਜਹਾਜ਼ ਚ ਸਵਾਰ ਹੋ ਕੇ ਹੜ੍ਹ ਪ੍ਰਭਾਵਤ ਇਲਾਕਿਆਂ ਦੇ ਸਰਵੇਖਣ ਲਈ ਰਵਾਨਾ ਹੋ ਗਏ।

 

ਸੂਬੇ ਦੇ ਮੁੱਖ ਮੰਤਰੀ ਬੀਐਸ ਯੇਦੀਯੁਰੱਪਾ, ਕੇਂਦਰੀ ਮੰਤਰੀ ਪ੍ਰਹਲਾਦ ਜੋਸ਼ੀ ਅਤੇ ਸੁਰੇਸ਼ ਅੰਗਾੜੀ, ਰਾਜ ਸਭਾ ਮੈਂਬਰ ਪ੍ਰਭਾਕਰ ਕੋਰੇ ਅਤੇ ਹੁਕੇਰੀ ਨਾਲ ਭਾਜਪਾ ਵਿਧਾਇਕ ਉਮੇਸ਼ ਕੱਤੀ ਵੀ ਸ਼ਾਹ ਨਾਲ ਸਨ।

 

ਦੱਸਣਯੋਗ ਹੈ ਕਿ ਕਰਨਾਟਕ ਦੇ 17 ਜ਼ਿਲ੍ਹਿਆਂ ਦੇ 80 ਪਿੰਡਾਂ ਚ ਪਿਛਲੇ ਹਫਤੇ ਆਏ ਹੜ੍ਹ ਕਾਰਨ 31 ਲੋਕਾਂ ਦੀ ਮੌਤ ਹੋ ਚੁਕੀ ਹੈ ਤੇ ਚਾਰ ਲੱਖ ਤੋਂ ਜ਼ਿਆਦਾ ਲੋਕ ਆਪਣਾ ਘਰ ਛੱਡ ਚੁੱਕੇ ਹਨ। ਸੂਬੇ ਦੀ ਲਗਭਗ ਸਾਰੀ ਨਦੀਆਂ ਆਪਣੇ ਸਭ ਤੋਂ ਉਪਰਲੇ ਪੱਧਰ ਤੇ ਵੱਗ ਰਹੀਆਂ ਹਨ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah did aerial survey of flood affected areas of Karnataka