ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨੇ ਵਿਖਾਈ ਦਿੱਲੀ–ਕਟੜਾ ‘ਵੰਦੇ ਭਾਰਤ’ ਐਕਸਪ੍ਰੈੱਸ ਨੂੰ ਹਰੀ ਝੰਡੀ

ਅਮਿਤ ਸ਼ਾਹ ਨੇ ਵਿਖਾਈ ਦਿੱਲੀ–ਕਟੜਾ ‘ਵੰਦੇ ਭਾਰਤ’ ਐਕਸਪ੍ਰੈੱਸ ਨੂੰ ਹਰੀ ਝੰਡੀ

ਦਿੱਲੀ–ਕਟੜਾ ‘ਵੰਦੇ ਭਾਰਤ’ ਐਕਸਪ੍ਰੈੱਸ ਦੀ ਅੱਜ ਰਸਮੀ ਸ਼ੁਰੂਆਤ ਹੋ ਗਈ ਹੈ। ਅੱਜ ਵੀਰਵਾਰ 3 ਅਕਤੂਬਰ ਨੂੰ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਇਸ ਖ਼ਾਸ ਰੇਲ–ਗੱਡੀ ‘ਵੰਦੇ ਭਾਰਤ’ ਨੂੰ ਹਰੀ ਝੰਡੀ ਵਿਖਾਈ। ਉਂਝ ਇਹ ਐਕਸਪ੍ਰੈੱਸ ਰੇਲ–ਗੱਡੀ ਦੀ ਕਾਰੋਬਾਰੀ ਸੇਵਾ 5 ਅਕਤੂਬਰ ਤੋਂ ਸ਼ੁਰੂ ਹੋਵੇਗੀ ਤੇ ਟਿਕਟਾਂ ਦੀ ਬੁਕਿੰਗ IRCTC ਦੀ ਵੈੱਬਸਾਈਟ ਉੱਤੇ ਸ਼ੁਰੂ ਹੋ ਗਈ ਹੈ।

 

 

ਤੇਜ਼–ਰਫ਼ਤਾਰ ਰੇਲ–ਗੱਡੀ ਦੇ ਚੱਲਣ ਨਾਲ ਦਿੱਲੀ ਤੇ ਕਟੜਾ ਵਿਚਾਲੇ ਯਾਤਰਾ ਦਾ ਸਮਾਂ 12 ਘੰਟਿਆਂ ਤੋਂ ਘਟ ਕੇ 8 ਘੰਟੇ ਰਹਿ ਜਾਵੇਗਾ। ਅੱਜ ਜਦੋਂ ਨਵੀਂ ਦਿੱਲੀ ਵਿਖੇ ਸ੍ਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਤੋਂ ਕਟੜਾ ਜਾਣ ਵਾਲੀ –ਵੰਦੇ ਭਾਰਤ– ਐਕਸਪ੍ਰੈੱਸ ਰੇਲ–ਗੱਡੀ ਨੂੰ ਹਰੀ ਝੰਡੀ ਵਿਖਾਈ; ਤਦ ਉਨ੍ਹਾਂ ਨਾਲ ਰੇਲ ਮੰਤਰੀ ਪੀਯੂਸ਼ ਗੋਇਲ, ਕੇਂਦਰੀ ਮੰਤਰੀ ਜਿਤੇਂਦਰ ਸਿੰਘ ਤੇ ਹਰਸ਼ ਵਰਧਨ ਵੀ ਮੌਜੂਦ ਸਨ।

 

 

ਰੇਲ–ਗੱਡੀ ਦੇ ਰਾਹ ਵਿੱਚ ਅੰਬਾਲ਼ਾ ਛਾਉਣੀ, ਲੁਧਿਆਣਾ ਤੇ ਜੰਮੂ ਤਵੀ ਸਟੇਸ਼ਨਾਂ ਉੱਤੇ ਦੋ–ਦੋ ਮਿੰਟਾਂ ਲਈ ਇਹ ਰੇਲ ਰੁਕੇਗੀ। ਰੇਲ–ਗੱਡੀ ਮੰਗਲਵਾਰ ਨੂੰ ਛੱਡ ਕੇ ਰੋਜ਼ਾਨਾ ਚੱਲੇਗੀ। ਪਹਿਲੀ ‘ਵੰਦੇ ਭਾਰਤ’ ਐਕਸਪ੍ਰੈੱਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ–ਵਾਰਾਨਾਸੀ ਰੇਲ ਰੂਟ ਲਈ ਹਰੀ ਝੰਡੀ ਵਿਖਾਈ ਸੀ।

ਅਮਿਤ ਸ਼ਾਹ ਨੇ ਵਿਖਾਈ ਦਿੱਲੀ–ਕਟੜਾ ‘ਵੰਦੇ ਭਾਰਤ’ ਐਕਸਪ੍ਰੈੱਸ ਨੂੰ ਹਰੀ ਝੰਡੀ

 

ਨਵੀਂ ਦਿੱਲੀ ਤੇ ਸ੍ਰੀਮਾਤਾ ਵੈਸ਼ਨੋ ਦੇਵੀ ਕਟੜਾ ਵਿਚਾਲੇ ਚੇਅਰ ਕਾਰ (CC) ਦਾ ਘੱਟ ਤੋਂ ਘੱਟ ਕਿਰਾਇਆ 1,630 ਰੁਪਏ ਹੈ; ਜਦ ਕਿ ਐਗਜ਼ੀਕਿਊਟਿਵ ਚੇਅਰ ਕਾਰ ਲਈ 3,015 ਰੁਪਏ ਖ਼ਰਚ ਕਰਨੇ ਹੋਣਗੇ। ਰੇਲਵੇ ਨੇ ਦਿੱਲੀ–ਕਟੜਾ ‘ਵੰਦੇ ਭਾਰਤ’ ’ਚ ਵੀ ਡਾਇਨਾਮਿਕ ਫ਼ੇਅਰ ਲਾਗੂ ਨਹੀਂ ਕੀਤਾ ਹੈ।

 

 

ਦਿੱਲੀ ਤੇ ਵਾਰਾਨਸੀ ਵਿਚਾਲੇ ਚੱਲਣ ਵਾਲੀ ‘ਵੰਦੇ ਭਾਰਤ’ ’ਚ ਵੀ ਇਹ ਕਿਰਾਇਆ ਪ੍ਰਣਾਲੀ ਲਾਗੂ ਨਹੀਂ ਹੈ। ਨਵੀਂ ਦਿੱਲੀ ਤੇ ਸ਼੍ਰੀਮਾਤਾ–ਵੈਸ਼ਨੋ ਦੇਵੀ ਕਟੜਾ ਵਿਚਾਲੇ ਘੱਟ ਤੋਂ ਘੱਟ ਕਿਰਾਇਆ 1,630 ਰੁਪਏ ਹੈ ਅਤੇ ਵੱਧ ਤੋਂ ਕਿਰਾਇਆ 3015 ਰੁਪਏ ਹੈ।

 

 

ਦਿੱਲੀ–ਕਟੜਾ ‘ਵੰਦੇ ਭਾਰਤ’ ਐਕਸਪ੍ਰੈੱਸ ਰਸਤੇ ’ਚ ਅੰਬਾਲਾ ਛਾਉਣੀ, ਲੁਧਿਆਣਾ ਤੇ ਜੰਮੂ ਤਵੀ ਸਟੇਸ਼ਨਾਂ ਉੱਤੇ ਦੋ–ਦੋ ਮਿੰਟਾਂ ਲਈ ਰੁਕੇਗੀ। ਇਹ ਰੇਲ–ਗੱਡੀ ਮੰਗਲਵਾਰ ਨੂੰ ਛੱਡ ਕੇ ਹਫ਼ਤੇ ਦੇ ਸਾਰੇ ਦਿਨ ਚੱਲੇਗੀ। ਦਿੱਲੀ ਤੋਂ ‘ਵੰਦੇ ਭਾਰਤ‘ ਸਵੇਰੇ 6 ਵਜੇ ਚੱਲ ਕੇ ਦੁਪਹਿਰ 2 ਵਜੇ ਕਟੜਾ ਪੁੱਜੇਗੀ; ਜਦ ਕਿ ਵਾਪਸੀ ਵਿੱਚ ਰੇਲ–ਗੱਡੀ ਦੁਪਹਿਰ 3 ਵਜੇ ਕਟੜਾ ਤੋਂ ਰਵਾਨਾ ਹੋ ਕੇ ਰਾਤੀਂ 11 ਵਜੇ ਦਿੱਲੀ ਪੁੱਜੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah flags off Vande Bharat Express