ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਭਾਗਾਂ ਦੀ ਵੰਡ: ਅਮਿਤ ਸ਼ਾਹ ਗ੍ਰਹਿ ਮੰਤਰੀ ਤੇ ਰਾਜਨਾਥ ਸਿੰਘ ਬਣੇ ਰੱਖਿਆ ਮੰਤਰੀ

ਵਿਭਾਗਾਂ ਦੀ ਵੰਡ: ਅਮਿਤ ਸ਼ਾਹ ਗ੍ਰਹਿ ਮੰਤਰੀ ਤੇ ਰਾਜਨਾਥ ਸਿੰਘ ਬਣੇ ਰੱਖਿਆ ਮੰਤਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬਣੀ ਨਵੀਂ ਸਰਕਾਰ ਵਿਚ ਮੰਤਰਾਲੇ ਦੀ ਵੰਡ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਵਿਭਾਗਾਂ ਦੀ ਵੰਡ ਕੀਤੀ, ਜਿਸ ਵਿਚ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਗ੍ਰਹਿ ਮੰਤਰੀ ਬਣਾਇਆ ਗਿਆ। ਉਥੇ ਰਾਜਨਾਥ ਸਿੰਘ ਨੂੰ ਰੱਖਿਆ ਮੰਤਰੀ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

 

ਇਸ ਤੋਂ ਇਲਾਵਾ ਐਸ ਜੈ ਸ਼ੰਕਰ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਤੋ਼ ਪਹਿਲਾਂ ਦੀ ਮੋਦੀ ਸਰਕਾਰ ਵਿਚ ਰਾਜਨਾਥ ਸਿੰਘ ਗ੍ਰਹਿ ਵਿਭਾਗ ਸੰਭਾਲ ਰਹੇ ਸਨ, ਪ੍ਰੰਤੂ ਨਵੀਂ ਸਰਕਾਰ ਵਿਚ ਇਹ ਜਿੰਮੇਵਾਰੀ ਨਰਿੰਦਰ ਮੋਦੀ ਦੇ ਕਰੀਬੀ ਅਮਿਤ ਸ਼ਾਹ ਸੰਭਾਲਣਗੇ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah gets home ministry Rajnath Singh defence in PM Modi new cabinet