ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਵਧਾਉਣ ਦੀ ਸਦਨ ਤੋਂ ਮਿਲੀ ਮਨਜ਼ੂਰੀ

ਜੰਮੂ ਕਸ਼ਮੀਰ 'ਚ ਰਾਸ਼ਟਰਪਤੀ ਸ਼ਾਸਨ ਦਾ ਸਮਾਂ ਵਧਾਉਣ ਦੀ ਸਦਨ ਤੋਂ ਮਿਲੀ ਮਨਜ਼ੂਰੀ

ਰਾਜ ਸਭਾ ਨੇ ਜੰਮੂ ਕਸ਼ਮੀਰ ਵਿਚ ਰਾਸ਼ਟਰਪਤੀ ਸ਼ਾਸਨ ਦਾ ਸਮਾਂ ਵਧਾਉਣ ਲਈ ਛੇ ਮਹੀਨੇ ਵਾਲੇ ਸੰਵਿਧਾਨਿਕ ਸੰਕਲਪ ਨੂੰ ਅੱਜ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਜਿਸ ਨਾਲ ਇਸ ਉਤੇ ਸੰਸਦੀ ਦੀ ਮੋਹਰ ਲਗ ਗਈ। ਲੋਕ ਸਭਾ ਇਸ ਸੰਕਲਪ ਨੂੰ ਪਹਿਲਾਂ ਹੀ ਪਾਸ ਕਰ ਚੁੱਕੀ ਹੈ। ਸਦਨ ਨੇ ਸੰਕਲਪ ਦੇ ਵਿਰੋਧ ਵਿਚ ਲਿਆਂਦੇ ਗਏ ਭਾਰਤੀ ਕਮਿਊਨਿਸਟ ਪਾਰਟੀ ਦੇ ਡੀ ਰਾਜਾ ਦੇ ਸੰਵਿਧਾਨਿਕ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿੱਤਾ।

 

ਜੰਮੂ ਅਤੇ ਕਸ਼ਮੀਰ ਰਾਖਵਾਂਕਰਨ (ਸੰਸ਼ੋਧਨ) ਬਿੱਲ 2019 ਨੂੰ ਵੀ ਸਦਨ ਨੇ ਸਰਵਸੰਮਤੀ ਨਾਲ ਪਾਸ ਕੀਤਾ ਜਿਸ ਨਾਲ ਇਸ ਉਤੇ ਵੀ ਸੰਸਦ ਦੀ ਮੋਹਰ ਲਗ ਗਈ ਕਿਉਂਇਕ ਲੋਕ ਸਭਾ ਸ਼ੁੱਕਰਵਾਰ ਨੂੰ ਇਸ ਤੋਂ ਪਹਿਲਾਂ ਹੀ ਪਾਸ ਕਰ ਚੁੱਕੀ ਹੈ।

 

ਜੰਮੂ ਕਸ਼ਮੀਰ ਵਿਚ ਪਿਛਲੇ ਸਾਲ ਭਾਰਤੀ ਜਨਤਾ ਪਾਰਟੀ ਵੱਲੋਂ ਗਠਜੋੜ ਸਰਕਾਰ ਤੋਂ ਸਮਰਥਨ ਵਾਪਸ ਲਏ ਜਾਣ ਬਾਅਦ ਰਾਜਪਾਲ ਦਾ ਸ਼ਾਸਨ ਲਾਗੂ ਕੀਤਾ ਗਿਆ ਸੀ। ਇਸ ਦੇ ਛੇ ਮਹੀਨੇ ਬਾਅਦ ਪਿਛਲੇ ਦਸੰਬਰ ਵਿਚ ਉਥੇ ਰਾਸ਼ਟਰਪਤੀ ਸ਼ਾਸਨ ਲਾਗੂ ਕੀਤਾ ਗਿਆ ਜਿਸ ਦਾ ਸਮਾਂ ਦੋ ਜੁਲਾਈ ਨੂੰ ਖਤਮ ਹੋ ਰਿਹਾ ਸੀ।

 

ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੰਵਿਧਾਨ ਪ੍ਰਸਤਾਵ ਅਤੇ ਰਾਖਵਾਂਕਰਨ ਬਿੱਲ ਦੋਵੇਂ ਸਦਨ ਉਤੇ ਲਗਭਗ ਛੇ ਘੰਟੇ ਚਲੀ ਬਹਿਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਿਵੇਂ ਹੀ ਸੂਬੇ ਵਿਚ ਵਿਧਾਨ ਸਭਾ ਚੋਣਾਂ ਕਰਾਉਣ ਦੇ ਅਨੁਕੂਲ ਹਾਲਾਤ ਬਣਨਗੇ ਅਤੇ ਚੋਣ ਕਮਿਸ਼ਨ ਇਸਦੀ ਮਨਜ਼ੂਰੀ ਦੇਵੇਗਾ ਕੇਂਦਰ ਉਥੇ ਤੁਰੰਤ ਚੋਣ ਕਰਵਾਏਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah gets RS okay for 2 key Jammu Kashmir proposals says Will win hearts of Valley