ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਦਰੂਨੀ ਸੁਰੱਖਿਆ ਬਾਰੇ ਅਮਿਤ ਸ਼ਾਹ ਨੇ ਡੋਭਾਲ ਤੇ ਹੋਰਨਾਂ ਨਾਲ ਕੀਤੀ ਮੀਟਿੰਗ

ਅੰਦਰੂਨੀ ਸੁਰੱਖਿਆ ਬਾਰੇ ਅਮਿਤ ਸ਼ਾਹ ਨੇ ਡੋਭਾਲ ਤੇ ਹੋਰਨਾਂ ਨਾਲ ਕੀਤੀ ਮੀਟਿੰਗ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸੀਨੀਅਰ ਅਧਿਕਾਰੀਆਂ ਨਾਲ ਆਪਣੇ ਦਫ਼ਤਰ ਵਿੱਚ ਅੰਦਰੂਨੀ ਸੁਰੱਖਿਆ ਬਾਰੇ ਇੱਕ ਮੀਟਿੰਗ ਕਰ ਰਹੇ ਹਨ। ਸੂਤਰਾਂ ਮੁਤਾਬਕ ਇਸ ਮੀਟਿੰਗ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਗ੍ਰਹਿ ਸਕੱਤਰ ਰਾਜੀਵ ਗੌਬਾ ਤੇ ਇੰਟੈਲੀਜੈਂਸ ਬਿਊਰੋ ਦੇ ਮੁਖੀ ਰਾਜੀਵ ਜੈਨ ਸ਼ਾਮਲ ਹਨ।

 

 

ਕੇਂਦਰੀ ਗ੍ਰਹਿ ਮੰਤਰਾਲੇ ਨੇ ਪੱਛਮੀ ਬੰਗਾਲ ਵਿੱਚ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਕਾਰਕੁੰਨਾਂ ਵਿਚਾਲੇ ਸਨਿੱਚਰਵਾਰ ਨੂੰ ਖ਼ੂਨੀ ਹਿੰਸਾ ਵਿੱਚ ਭਾਜਪਾ ਦੇ ਤਿੰਨ ਤੇ ਤ੍ਰਿਣਮੂਲ ਦੇ ਇੱਕ ਕਾਰਕੁੰਨ ਦੀ ਮੌਤ ਤੋਂ ਬਾਅਦ ਅੱਜ ਵਿਸਤ੍ਰਿਤ ਰਿਪੋਰਟ ਮੰਗੀ।

 

 

ਇਸ ਦੌਰਾਨ ਗ਼ੈਰ–ਪੁਸ਼ਟ ਸੂਤਰਾਂ ਨੇ ਦੱਸਿਆ ਕਿ ਨਜਾਤ ਵਿਖੇ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ ਗਈ ਹੈ। ਇੱਥੇ ਪਰਸਪਰ ਵਿਰੋਧੀ ਸਮੂਹਾਂ ਵਿੱਚ ਘੰਟਿਆਂ ਤੱਕ ਬੰਬਾਰੀ, ਗੋਲੀਬਾਰੀ ਤੇ ਪਥਰਾਅ ਦੀਆਂ ਘਟਨਾਵਾਂ ਹੋਈਆਂ ਹਨ।

 

 

ਭਾਜਪਾ ਦੇ ਸੂਬਾ ਜਨਰਲ ਸਕੱਤਰ ਸਿਆਂਤਨੂ ਬਾਸੂ ਨੇ ਕਿਹਾ ਕਿ ਖ਼ੂਨੀ ਹਿੰਸਾ ਵਿੱਚ ਉਨ੍ਹਾਂ ਦੇ ਤਿੰਨ ਕਾਰਕੁੰਨਾਂ ਦੀ ਮੌਤ ਹੋ ਗਈ ਤੇ ਉਨ੍ਹਾਂ ਦੀ ਸ਼ਨਾਖ਼ਤ ਤਪਨ ਮੰਡਲ, ਸੁਕਾਂਤ ਮੰਡਲ ਤੇ ਪ੍ਰਦੀਪ ਮੰਡਲ ਵਜੋਂ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah hold meeting with Doval and others on internal security