ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਾਲਾਤ ਸਾਧਾਰਨ ਹੋਣ ’ਤੇ ਜੰਮੂ-ਕਸ਼ਮੀਰ ਨੂੰ ਬਣਾਵਾਂਗੇ ਪੂਰਨ ਸੂਬਾ: ਅਮਿਤ ਸ਼ਾਹ

ਰਾਜ ਸਭਾ ਚ ਧਾਰਾ 370 ਤੇ ਬੋਲਦਿਆਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਇਸ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਧਾਰਾ 370 ਦੇ ਚਲਦੇ ਸੂਬੇ ਚ ਭ੍ਰਿਸ਼ਟਾਚਾਰ ਅਤੇ ਗਰੀਬੀ ਵਧੀ ਹੈ। ਅਮਿਤ ਸ਼ਾਹ ਨੇ ਉੱਚ ਸਦਨ ਚ ਕਿਹਾ ਕਿ ਜੰਮੂ-ਕਸ਼ਮੀਰ ਚ ਵੱਡੀ ਕੰਪਨੀਆਂ ਜਾਉਣਾ ਚਾਹੁੰਦੀਆਂ ਹਨ, ਵੱਡਾ ਨਿਵੇਸ਼ ਕਰਨ ਲਈ ਕੰਪਨੀਆਂ ਤਿਆਰ ਹਨ ਪਰ ਉਸ ਚ ਮੁ਼ਸ਼ਕਲਾਂ ਸਨ। ਜੇਕਰ ਹਾਲਾਤ ਸਾਧਾਰਨ ਹੋਏ ਤਾਂ ਫਿਰ ਤੋਂ ਜੰਮੂ-ਕਸ਼ਮੀਰ ਨੂੰ ਮੁੜ ਤੋਂ ਪੂਰਨ ਸੂਬਾ ਬਣਾਉਣ ’ਤੇ ਵਿਚਾਰ ਕਰਾਂਗੇ।

 

ਅਮਿਤ ਸ਼ਾਹ ਨੇ ਕਿਹਾ ਕਿ ਧਾਰਾ 370 ਅਸਥਾਈ ਸੀ ਤੇ ਇਸ ਨੂੰ ਕਦੇ ਨਾ ਕਦੇ ਹਟਣਾ ਸੀ ਪਰ ਪਿਛਲੀਆਂ ਸਰਕਾਰਾਂ ਨੇ ਵੋਟ ਬੈਂਕ ਲਈ ਇਸ ਨੂੰ ਹਟਾਉਣ ਦੀ ਹਿੰਮਤ ਨਹੀਂ ਕੀਤੀ। ਕੈਬਨਿਟ ਨੇ ਅੱਜ ਹਿੰਮਤ ਦਿਖਾ ਕੇ ਅਤੇ ਜੰਮੂ-ਕਸ਼ਮੀਰ ਨੇ ਲੋਕਾਂ ਦੇ ਹਿੱਤ ਲਈ ਇਹ ਫੈਸਲਾ ਕੀਤਾ ਹੈ।

 

ਜੰਮੂ-ਕਸ਼ਮੀਰ ਅਤੇ ਕਸ਼ਮੀਰ ਦੇ ਵਿਕਾਸ ਚ ਰੁਕਾਵਨ ਵੀ ਧਾਰਾ 270 ਹੈ। ਸਿੱਖਿਆ ਲਈ ਇੱਥੇ ਦੇ ਬੱਚਿਆਂ ਨੂੰ ਦੇਸ਼ ਭਰ ਦੇ ਸਿੱਖਿਆ ਸੰਸਥਾਨਾਂ ਤੇ ਜਾਣਾ ਪੈਂਦਾ ਹੈ ਇਸ ਦਾ ਕਾਰਨ 370 ਹੈ।

 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 40 ਹਜ਼ਾਰ ਪੰਚ-ਸਰਪੰਚ ਦਾ ਅਧਿਕਾਰ 70 ਸਾਲ ਤਕ ਜੰਮੂ-ਕਸ਼ਮੀਰ ਦੇ ਲੋਕਾਂ ਤੋਂ ਲਿਆ। ਇਸ ਦਾ ਜ਼ਿੰਮੇਵਾਰ ਧਾਰਾ 370 ਰਾਸ਼ਟਰਪਤੀ ਸ਼ਾਸਨ ਦੇ ਮਗਰੋਂ ਉੱਥੇ ਚੋਣਾਂ ਹੋਈਆਂ ਤੇ ਅੱਜ 40 ਹਜ਼ਾਰ ਪੰਚ-ਸਰਪੰਚ ਉੱਕੇ ਦੇ ਵਿਕਾਸ ਚ ਯੋਗਦਾਨ ਦੇ ਰਹੇ ਹਨ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah in Rajya Sabha says article 370 had barrier for development form Jammu and Kashmir