ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

55 ਸਾਲਾਂ ਦੇ ਹੋਏ ਅਮਿਤ ਸ਼ਾਹ – ਸ਼ੇਅਰ ਬ੍ਰੋਕਰ ਤੋਂ ‘ਸਿਆਸਤ ਦੇ ਚਾਣੱਕਿਆ’ ਤੱਕ

55 ਸਾਲਾਂ ਦੇ ਹੋਏ ਅਮਿਤ ਸ਼ਾਹ – ਸ਼ੇਅਰ ਬ੍ਰੋਕਰ ਤੋਂ ‘ਸਿਆਸਤ ਦੇ ਚਾਣੱਕਿਆ’ ਤੱਕ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ 55 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 22 ਅਕਤੂਬਰ, 1964 ਨੂੰ ਮੁੰਬਈ ਦੇ ਇੱਕ ਖ਼ੁਸ਼ਹਾਲ ਗੁਜਰਾਤੀ ਪਰਿਵਾਰ ’ਚ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂਅ ਕੁਸੁਮਬੇਨ ਤੇ ਪਿਤਾ ਦਾ ਨਾਂਅ ਅਨਿਲ ਚੰਦਰ ਸ਼ਾਹ ਹੈ। ਉਨ੍ਹਾਂ ਨੂੰ ਮੌਜੂਦਾ ਸਿਆਸਤ ਦਾ ਚਾਣੱਕਿਆ ਮੰਨਿਆ ਜਾਂਦਾ ਹੈ।

 

 

ਅਮਿਤ ਸ਼ਾਹ ਹੁਰਾਂ ਦਾ ਇੱਕ ਸ਼ੇਅਰ–ਬ੍ਰੋਕਰ ਤੋਂ ਸਿਆਸਤ ਦਾ ਬਾਦਸ਼ਾਹ ਬਣਨ ਤੱਕ ਦਾ ਸਫ਼ਰ ਬਹੁਤ ਦਿਲਚਸਪ ਹੈ। ਜਦ ਤੋਂ ਉਨ੍ਹਾਂ ਭਾਜਪਾ ਦੀ ਕਮਾਂਡ ਸੰਭਾਲੀ ਹੈ, ਤਦ ਤੋਂ ਪਾਰਟੀ ਕਈ ਨਵੇਂ ਸਿਖ਼ਰ ਛੋਹ ਚੁੱਕੀ ਹੈ। ਅਹਿਮਦਾਬਾਦ ਤੋਂ ਬਾਇਓ–ਕੈਮਿਸਟ੍ਰੀ ’ਚ ਬੀਐੱਸਸੀ ਕਰਨ ਤੋਂ ਬਾਅਦ ਸ੍ਰੀ ਅਮਿਤ ਸ਼ਾਹ ਨੇ ਆਪਣੇ ਪਿਤਾ ਦਾ ਪਲਾਸਟਿਕ ਦੇ ਪਾਈਪ ਦਾ ਕਾਰੋਬਾਰ ਸੰਭਾਲ਼ ਲਿਆ ਸੀ।

 

 

ਫਿਰ ਉਹ ਸਟਾਕ ਮਾਰਕਿਟ ਵੱਲ ਝੁਕ ਗਏ ਤੇ ਬ੍ਰੋਕਰ ਵਜੋਂ ਕੰਮ ਕੀਤਾ। ਉਸ ਤੋਂ ਬਾਅਦ ਉਨ੍ਹਾਂ ਸਿਆਸਤ ’ਚ ਪੈਰ ਧਰਿਆ, ਤਾਂ ਉਨ੍ਹਾਂ ਪਿਛਾਂਹ ਮੁੜ ਕੇ ਨਹੀਂ ਤੱਕਿਆ।

 

 

ਅਮਿਤ ਸ਼ਾਾਹ 16 ਸਾਲਾਂ ਦੀ ਉਰ ਤੱਕ ਆਪਣੇ ਜੱਦੀ ਪਿੰਡ ਮਾਨਸਾ (ਗੁਜਰਾਤ) ’ਚ ਹੀ ਰਹੇ ਤੇ ਸਕੂਲੀ ਸਿੱਖਿਆ ਹਾਸਲ ਕੀਤੀ। ਫਿਰ ਉਨ੍ਹਾਂ ਦਾ ਪਰਿਵਾਰ ਅਹਿਮਦਾਬਾਦ ਜਾ ਕੇ ਰਹਿਣ ਲੱਗਾ। ਅਮਿਤ ਸ਼ਾਹ 1980 ’ਚ ਆਰਐੱਸਐੱਸ ਨਾਲ ਜੁੜ ਗਏ ਸਨ। ਉਹ ਪਹਿਲਾਂ ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ (ABVP) ਦੇ ਕਾਰਕੁੰਨ ਬਣੇ।

 

 

1982 ’ਚ ਉਹ ABVP ਦੀ ਗੁਜਰਾਤ ਇਕਾਈ ਸੰਯੁਕਤ ਸਕੱਤਰ ਬਣ ਗਏ। ਸ੍ਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਮੁਲਾਕਾਤ ਪਹਿਲੀ ਵਾਰ 1986 ’ਚ ਹੋਈ ਸੀ ਤੇ ਫਿਰ ਉਹ ਦੋਸਤ ਬਣ ਗਏ।

 

 

ਅਮਿਤ ਸ਼ਾਹ ਸਾਲ 1987 ’ਚ ਭਾਜਪਾ ਦੀ ਯੁਵਾ ਇਕਾਈ ਭਾਰਤੀ ਜਨਤਾ ਯੁਵਾ ਮੋਰਚਾ ’ਚ ਸ਼ਾਮਲ ਹੋਏ ਤੇ ਉੱਥੋਂ ਉਨ੍ਹਾਂ ਦਾ ਸਿਆਸੀ ਜੀਵਨ ਸ਼ੁਰੂ ਹੋਇਆ। ਫਿਰ ਉਹ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਸੰਪਰਕ ਵਿੱਚ ਆਏ। ਉਨ੍ਹਾਂ ਸ੍ਰੀ ਅਡਵਾਨੀ ਦੀ ਪਹਿਲੀ ਸੰਸਦੀ ਚੋਣ ਤੋਂ ਲੈ ਕੇ 2009 ਤੱਕ ਕਈ ਚੋਣਾਂ ਵਿੱਚ ਉਨ੍ਹਾਂ ਦੇ ਚੋਣ ਕਨਵੀਨਰ ਵਜੋਂ ਕੰਮ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah is now 55 From Share Broker to Chankaya of Politics