ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ’ਚ ਕੇਜਰੀਵਾਲ ਸਰਕਾਰ ਨਾਲ ਟੱਕਰ ਲਈ ਅਮਿਤ ਸ਼ਾਹ ਵੱਲੋਂ ਤਿਆਰੀਆਂ

ਦਿੱਲੀ ਚੋਣਾਂ ’ਚ ਕੇਜਰੀਵਾਲ ਸਰਕਾਰ ਨਾਲ ਟੱਕਰ ਲਈ ਅਮਿਤ ਸ਼ਾਹ ਵੱਲੋਂ ਤਿਆਰੀਆਂ

ਦਿੱਲੀ ’ਚ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਕਮਰ ਕੱਸ ਲਈ ਹੈ ਤੇ ਭਾਜਪਾ ਆਗੂਆਂ ਨਾਲ ਪੂਰੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਮੰਥਨ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ।

 

 

ਮੁੱਖ ਤੌਰ ਉੱਤੇ ਮੰਥਨ ਹੁਣ ਇਸ ਵਿਸ਼ੇ ਉੱਤੇ ਹੋ ਰਿਹਾ ਹੈ ਕਿ ਆਖ਼ਰ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਕੇਜਰੀਵਾਲ ਸਰਕਾਰ ਨਾਲ ਟੱਕਰ ਲੈਣ ਲਈ ਕਿਹੋ ਜਿਹੀ ਰਣਨੀਤੀ ਅਪਨਾਉਣੀ ਚਾਹੀਦੀ ਹੈ। ਕੇਜਰੀਵਾਲ ਸਰਕਾਰ ਦੀਆਂ ਬਹੁਤ ਸਾਰੀਆਂ ਮੁਫ਼ਤ ਯੋਜਨਾਵਾਂ ਦੇ ਮੁਕਾਬਲੇ ਭਾਜਪਾ ਨੂੰ ਵੀ ਵੋਟਰਾਂ ਨੂੰ ਆਪਣੇ ਵੱਲ ਕਰਨ ਦੇ ਤਰੀਕੇ ਲੱਭਣੇ ਹੋਣਗੇ।

 

 

ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਮੁਫ਼ਤ ਯੋਜਨਾਵਾਂ ਦੇ ਮੋਕਾਬਲੇ ਦਿੱਲੀ ਭਾਜਪਾ ਵੋਟਰਾਂ ਨੂੰ ਲੁਭਾਉਣ ਲਈ ਜਾਇਦਾਦਾਂ ਦੀ ਡੀ–ਸੀਲਿੰਗ ਤੇ ਅਣ–ਅਧਿਕਾਰਤ ਕਾਲੋਨੀਆਂ ਨਿਯਮਤ ਕਰਨ ਜਿਹੇ ਮੁੱਦੇ ਆਪਣੇ ਚੋਣ ਏਜੰਡੇ ’ਤੇ ਰੱਖ ਸਕਦੀ ਹੈ। ਚੋਣ ਏਜੰਡਾ ਤਿਆਰ ਕਰਨ ਲਈ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ।

 

 

ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਸਨਿੱਚਰਵਾਰ ਨੂੰ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਦੌਰਾਨ ਸੀਲਿੰਗ ਤੇ ਅਣ–ਅਧਿਕਾਰਤ ਕਾਲੋਨੀਆਂ ਦੇ ਮੁੱਦੇ ਉੱਠੇ। ਇਸ ਮੀਟਿੰਗ ਵਿੱਚ ਦਿੱਲੀ ਭਾਜਪਾ ਦੇ ਪ੍ਰਘਾਨ ਮਨੋਜ ਤਿਵਾੜੀ, ਉਨ੍ਹਾਂ ਤੋਂ ਪਹਿਲਾਂ ਦੇ ਪ੍ਰਧਾਨ, ਸ਼ਹਿਰ ਦੇ ਸੰਸਦ ਮੈਂਬਰ ਤੇ ਵਿਧਾਇਕ ਸ਼ਾਮਲ ਸਨ।

 

 

ਮੀਟਿੰਗ ਵਿੱਚ ਸ਼ਾਮਲ ਹੋਏ ਇੱਕ ਆਗੂ ਨੇ ਕਿਹਾ ਕਿ ਦਿੱਲੀ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਮੁੱਦੇ ਉੱਤੇ ਵੀ ਚਰਚਾ ਕੀਤੀ ਗਈ। ਕੇਜਰੀਵਾਲ ਸਰਕਾਰ ਨੇ ਹਾਲੇ ਬੀਤੇ ਦਿਨੀਂ ਪਾਣੀ ਤੇ ਬਿਜਲੀ ਦੀਆਂ ਦਰਾਂ ਵਿੱਚ ਛੋਟ ਦਾ ਐਲਾਨ ਕੀਤਾ ਹੈ ਤੇ ਭਾਜਪਾ ਨੇ ਉਸ ਨੂੰ ਚੋਣ–ਸਟੰਟ ਕਰਾਰ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah is preparing to evolve strategy against Kejriwal Govt during Delhi Polls