ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੱਗੇ ਵਾਪਸ ਜਾਓ ਦੇ ਪੋਸਟਰ

ਅਮਿਤ ਸ਼ਾਹ ਦੀ ਰੈਲੀ ਤੋਂ ਪਹਿਲਾਂ ਲੱਗੇ ਵਾਪਸ ਜਾਓ ਦੇ ਪੋਸਟਰ

ਭਾਜਪਾ ਪ੍ਰਧਾਨ ਅਮਿਤ ਸ਼ਾਹ ਅੱਜ ਪੱਛਮੀ ਬੰਗਾਲ `ਚ ਰੈਲੀ ਕਰਨ ਜਾ ਰਹੇ ਹਨ। ਕੋਲਕਾਤਾ ਦੇ ਮੇਓ ਰੋਡ `ਤੇ ਅਮਿਤ ਸ਼ਾਹ ਰੈਲੀ ਨੂੰ ਸੰਬੋਧਨ ਕਰਨਗੇ। ਹਾਲਾਂਕਿ, ਉਧਰ ਤ੍ਰਿਣਮੂਲ ਕਾਂਗਰਸ ਨੇ ਇਸੇ ਦਿਨ ਰਾਸ਼ਟਰੀ ਨਾਗਰਿਕ ਰਜਿਸਟਰ (ਐਨਆਰਸੀ) ਦੇ ਵਿਰੋਧ `ਚ ਰੈਲੀ ਕੱਢਣ ਦਾ ਵੀ ਐਲਾਨ ਕੀਤਾ ਹੈ।

 

ਇਸ ਦੇ ਮੱਦੇਨਜ਼ਰ ਪੱਛਮੀ ਬੰਗਾਲਾ ਭਾਜਪਾ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਕੇ ਅਮਿਤ ਸ਼ਾਹ ਦੀ ਰੈਲੀ `ਚ ਆਉਣ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਦੀ ਮੰਗ ਕੀਤੀ ਹੈ।

 

ਅਮਿਤ ਸ਼ਾਹ ਦੀ ਕੋਲਕਾਤਾ ਰੈਲੀ ਤੋਂ ਪਹਿਲਾਂ ਭਾਜਪਾ ਅਤੇ ਟੀਐਮਸੀ ਦੇ ਵਿੱਚ ਪੋਸਟਰ ਜੰਗ ਸ਼ੁਰੂ ਹੋ ਗਈ ਹੈ। ਇਕ ਪਾਸੇ ਜਿੱਥੇ ਅਮਿਤ ਸ਼ਾਹ ਦੇ ਸਵਾਗਤ ਦੇ ਥਾਂ ਥਾਂ `ਤੇ ਪੋਸਟਰ ਲਗਾਏ ਗਏ ਹਨ, ਉਥੇ ਦੂਜੇ ਪਾਸੇ ਸ਼ਹਿਰ ਦੇ ਮਾਓ ਰੋਡ `ਤੇ ਸ਼ਾਹ ਅਤੇ ਭਾਜਪਾ ਦੇ ਖਿਲਾਫ਼ ਪੋਸਟਰ ਲਗਾਏ ਹਨ।

 

ਇਨ੍ਹਾਂ ਲਿਖਿਆ ਹੈ - ‘ਐਂਟੀ ਬੰਗਾਲ ਭਾਜਪਾ ਗੋ ਬੈਂਕ’ ਭਾਵ ਬੰਗਾਲ ਵਿਰੋਧੀ ਭਾਜਪਾ ਵਾਪਸ ਜਾਓ। ਮਿਲੀ ਜਾਣਕਾਰੀ ਮੁਤਾਬਕ ਮਾਓ ਰੋਡ `ਤੇ ਭਾਜਪਾ ਪ੍ਰਧਾਨ ਸ਼ਾਹ ‘ਯੂਵਾ ਸਵੈਭਿਮਾਨ ਸਮਵੇਸ਼’ ਰੈਲੀ ਨੂੰ ਸੰਬੋਧਨ ਕਰਨਗੇ। ਇਹ ਰੈਲੀ ਦੁਪਹਿਰ 1 ਵਜੇ ਹੋਵੇਗੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah Kolkata rally Live updates here