ਭਾਜਪਾ ਪ੍ਰਧਾਨ ਅਮਿਤ ਸ਼ਾਹ ਉਤੇ ਹੁਣ ਕੁਝ ਮਹੀਨਿਆਂ ਤੱਕ ਸਰਕਾਰ ਤੇ ਸੰਗਠਨ ਦੀ ਦੋਵੇਂ ਜ਼ਿੰਮੇਵਾਰੀਆਂ ਦਾ ਭਾਰ ਰਹੇਗਾ। ਪਾਰਟੀ ਲੋਕ ਸਭਾ ਚੋਣਾਂ ਤੋਂ ਬਣੇ ਮਾਹੌਲ ਨੂੰ ਹਿਸ ਸਾਲ ਦੇ ਆਖਿਰ ਵਿਚ ਹੋਣ ਵਾਲੀਆਂ ਤਿੰਨ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਤੱਕ ਬਰਕਰਾਰ ਰੱਖਣਾ ਚਾਹੁੰਦੀ ਹੈ। ਇਨ੍ਹਾਂ ਤਿੰਨਾਂ ਸੂਬਿਆਂ ਮਹਾਰਾਸ਼ਟਰ, ਝਾਰਖੰਡ ਤੇ ਹਰਿਆਣਾ ਵਿਚ ਭਾਜਪਾ ਦੀਆਂ ਸਰਕਾਰਾਂ ਹਨ।
ਭਾਜਪਾ ਵਿਚ ਇਕ ਵਿਅਕਤੀ ਇਕ ਅਹੁੱਦੇ ਦੇ ਸਿਧਾਂਤ ਦੀ ਪਰੰਪਰਾ ਦੇ ਚਲਦੇ ਅਮਿਤ ਸ਼ਾਹ ਗ੍ਰਹਿ ਮੰਤਰੀ ਬਣਨ ਦੇ ਬਾਅਦ ਜ਼ਿਆਦਾ ਸਮੇਂ ਤੱਕ ਪਾਰਟੀ ਪ੍ਰਧਾਨ ਨਹੀਂ ਰਹਿਣਗੇ। ਵੈਸੇ ਵੀ ਉਹ ਆਪਣਾ ਕਾਰਜਕਾਲ ਪੂਰਾ ਕਰ ਚੁੱਕੇ ਹਨ। ਪਾਰਟੀ ਨੇ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਉਨ੍ਹਾਂ ਦਾ ਕਾਰਜਕਾਲ ਲੋਕ ਸਭਾ ਚੋਣਾਂ ਤੱਕ ਵਧਾਇਆ ਸੀ। ਸੂਤਰਾਂ ਅਨੁਸਾਰ ਹੁਣ ਭਾਜਪਾ ਚਾਹੁੰਦੀ ਹੈ ਕਿ ਤਿੰਨ ਸੂਬਿਆਂ ਦੀਆਂ ਚੋਣਾਂ ਤੱਕ ਵੀ ਸ਼ਾਹ ਪਾਰਟੀ ਦੀ ਕਮਾਨ ਸੰਭਾਲੀ ਰੱਖਣ, ਤਾਂ ਕਿ ਲੋਕ ਸਭਾ ਚੋਣਾਂ ਵਿਚ ਮਿਲੀ ਜਿੱਤ ਦੀ ਲੈਅ ਇਨ੍ਹਾਂ ਸੂਬਿਆਂ ਦੇ ਚੋਣਾਂ ਤੱਕ ਬਰਕਰਾਰ ਰਹਿ ਸਕੇ। ਉਦੋਂ ਤੱਕ ਸੰਗਠਨਾਤਮਕ ਚੋਣ ਦੀ ਪ੍ਰਕਿਰਿਆ ਵੀ ਪੂਰੀ ਹੋ ਜਾਵੇਗੀ।
ਭਾਜਪਾ ਵਿਚ ਪਹਿਲਾਂ ਵੀ ਕਈ ਪ੍ਰਧਾਨ ਆਪਣਾ ਕਾਰਜਕਾਲ ਪੂਰਾ ਹੋਣ ਦੇ ਬਾਅਦ ਚੋਣਾਂ ਤੇ ਹੋਰ ਕਾਰਨਾਂ ਤੋਂ ਕਾਫੀ ਦਿਨਾਂ ਤੱਕ ਪ੍ਰਧਾਨ ਬਣੇ ਰਹੇ ਸਨ। ਹਾਲਾਂਕਿ ਰਾਜਨਾਥ ਸਿੰਘ ਨੇ 2014 ਵਿਚ ਗ੍ਰਹਿ ਮੰਤਰੀ ਬਣਨ ਬਾਅਦ ਅਹੁਦਦਾ ਛੱਡ ਦਿੱਤਾ ਸੀ।