ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਵੈਸੀ ਨੇ ਅਮਿਤ ਸ਼ਾਹ 'ਤੇ ਲਗਾਇਆ ਦੇਸ਼ ਨੂੰ ਗੁੰਮਰਾਹ ਕਰਨ ਦਾ ਦੋਸ਼

ਆਲ ਇੰਡੀਆ ਮਜਲਿਸ-ਏ-ਇੱਤੇਹਾਦੁਲ ਮੁਸਲਮੀਨ (ਏ.ਆਈ.ਐਮ.ਆਈ.ਐਮ.) ਦੇ ਪ੍ਰਧਾਨ ਅਤੇ ਲੋਕ ਸਭਾ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ 'ਚ ਕੌਮੀ ਨਾਗਰਿਕਤਾ ਰਜਿਸਟਰ (ਐਨਆਰਸੀ) ਨੂੰ ਲਾਗੂ ਕਰਨ ਦੀ ਦਿਸ਼ਾ 'ਚ ਕੌਮੀ ਮਰਦਮਸ਼ੁਮਾਰੀ ਰਜਿਸਟਰ (ਐਨਪੀਆਰ) ਪਹਿਲਾ ਕਦਮ ਹੈ। 
 

ਓਵੈਸੀ ਨੇ ਕਿਹਾ, "ਉਹ ਲੋਕ ਨਾਗਰਿਕਤਾ ਕਾਨੂੰਨ 1955 ਮੁਤਾਬਿਕ ਐਨਪੀਆਰ ਕਰਨ ਜਾ ਰਹੇ ਹਨ ਤਾਂ ਕੀ ਇਹ ਐਨਆਰਸੀ ਨਾਲ ਸਬੰਧਤ ਨਹੀਂ ਹੈ? ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਸ਼ ਨੂੰ ਗੁੰਮਰਾਹ ਕਿਉਂ ਕਰ ਰਹੇ ਹਨ? ਉਨ੍ਹਾਂ ਨੇ ਮੇਰਾ ਨਾਂ ਸੰਸਦ 'ਚ ਲਿਆ ਅਤੇ ਕਿਹਾ ਕਿ ਓਵੈਸੀ ਜੀ ਐਨਆਰਸੀ ਨੂੰ ਪੂਰੇ ਦੇਸ਼ 'ਚ ਲਾਗੂ ਕੀਤਾ ਜਾਵੇਗਾ। ਅਮਿਤ ਸ਼ਾਹ ਸਾਹਿਬ, ਜਦੋਂ ਤਕ ਸੂਰਜ ਪੂਰਬ ਦਿਸ਼ਾ ਤੋਂ ਨਿੱਕਲਦਾ ਰਹੇਗਾ, ਉਦੋਂ ਤਕ ਅਸੀ ਸੱਚ ਬੋਲਦੇ ਰਹਾਂਗੇ। ਐਨਆਰਸੀ ਲਈ ਪਹਿਲਾ ਕਦਮ ਹੈ ਐਨਪੀਆਰ। ਜਦੋਂ ਅਪ੍ਰੈਲ 2020 'ਚ ਐਨਪੀਆਰ ਪੂਰਾ ਹੋ ਜਾਵੇਗਾ, ਅਧਿਕਾਰੀ ਡਾਕੂਮੈਂਟਾਂ ਲਈ ਪੁੱਛਣਗੇ... ਫਿਰ ਅੰਤਮ ਸੂਚੀ ਐਨਆਰਸੀ 'ਚ ਆਵੇਗੀ।"
 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਹੀ ਸਮਾਚਾਰ ਏਜੰਸੀ ਏ.ਐਨ.ਆਈ. ਨਾਲ ਇਕ ਇੰਟਰਵਿਊ 'ਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਐਨਪੀਆਰ ਦਾ ਐਨਆਰਸੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਓਵੈਸੀ 'ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਸੀ, "ਇਸ ਮੁੱਦੇ 'ਤੇ ਓਵੈਸੀ ਜੀ ਦੇ ਰੁੱਖ ਤੋਂ ਮੈਂ ਬਿਲਕੁਲ ਵੀ ਹੈਰਾਨ ਨਹੀਂ ਹਾਂ। ਜੇ ਅਸੀ ਕਹਿੰਦੇ ਹਾਂ ਕਿ ਸੂਰਜ ਪੂਰਬ ਦਿਸ਼ਾ ਤੋਂ ਨਿੱਕਲਦਾ ਹੈ ਤਾਂ ਓਵੈਸੀ ਸਾਹਿਬ ਕਹਿਣਗੇ ਕਿ ਇਹ ਪੱਛਮ ਤੋਂ ਨਿੱਕਲਦਾ ਹੈ। ਪਰ ਮੈਂ ਓਵੈਸੀ ਜੀ ਨੂੰ ਵੀ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਐਨਪੀਆਰ ਪੂਰੀ ਤਰ੍ਹਾਂ ਐਨਆਰਸੀ ਤੋਂ ਵੱਖ ਹੈ ਅਤੇ ਇਹ ਦੋਵੇਂ ਆਪਸ 'ਚ ਨਹੀਂ ਜੁੜੇ ਹਨ।"

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah Misleading Country On NRC Says AIMIM Asaduddin Owaisi