ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਰੇ ਨਾਗਰਿਕਾਂ ਲਈ ਹੋ ਸਕਦੀ ਹੈ ਸਿਰਫ਼ ਇੱਕ ਆਈਡੀ: ਅਮਿਤ ਸ਼ਾਹ  

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਸਾਰੇ ਨਾਗਰਿਕਾਂ ਲਈ ਆਧਾਰ, ਪਾਸਪੋਰਟ, ਡਰਾਈਵਿੰਗ ਲਾਇਸੰਸ ਅਤੇ ਬੈਂਕ ਖਾਤੇ ਜਿਹੀਆਂ ਸਾਰੀਆਂ ਸਹੂਲਤਾਂ ਵਾਲੇ ਬਹੁ-ਮੰਤਵੀ ਸ਼ਨਾਖਤੀ ਕਾਰਡ ਦਾ ਵਿਚਾਰ ਰੱਖਿਆ। ਸ਼ਾਹ ਨੇ ਇਹ ਵੀ ਕਿਹਾ ਕਿ ਮੋਬਾਈਲ ਐਪ ਰਾਹੀਂ ਮਰਦਮਸ਼ੁਮਾਰੀ 2021 ਦੇ ਅੰਕੜੇ ਇਕੱਠੇ ਕੀਤੇ ਜਾਣਗੇ।

 

ਗ੍ਰਹਿ ਮੰਤਰੀ ਨੇ ਕਿਹਾ ਕਿ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਵਿੱਚ ਕਿਸੇ ਵਿਅਕਤੀ ਦੀ ਮੌਤ ਹੁੰਦੇ ਹੀ ਆਬਾਦੀ ਦੇ ਅੰਕੜਿਆਂ ਵਿੱਚ ਇਹ ਜਾਣਕਾਰੀ ਅਪਡੇਟ ਹੋ ਜਾਵੇ। 

 

ਉਨ੍ਹਾਂ ਕਿਹਾ ਕਿ ਆਧਾਰ, ਪਾਸਪੋਰਟ, ਬੈਂਕ ਖਾਤੇ, ਡਰਾਈਵਿੰਗ ਲਾਇਸੈਂਸ ਅਤੇ ਵੋਟਰ ਕਾਰਡ ਵਰਗੀਆਂ ਸਾਰੀਆਂ ਸਹੂਲਤਾਂ ਲਈ ਇੱਕ ਹੀ ਕਾਰਡ ਹੋ ਸਕਦਾ ਹੈ। ਇਸ ਦੀਆਂ ਸੰਭਾਵਨਾਵਾਂ ਹਨ।

 

ਅਮਿਤ ਸ਼ਾਹ ਨੇ ਕਿਹਾ ਕਿ ਸਰਕਾਰ ਇਸ ਸਮੇਂ ਦੀ ਜਨਗਣਨਾ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਖ਼ਰਚ ਕਰਨ ਜਾ ਰਹੀ ਹੈ। ਅਸੀਂ ਇਸ ਸਮੇਂ ਦੀ ਜਨਗਣਨਾ ਅਤੇ ਰਾਸ਼ਟਰੀ ਜਨਸੰਖਿਆ ਰਜਿਸਟਰ ਤਿਆਰ ਕਰਨ ਵਿੱਚ ਤਕਰੀਬਨ 12 ਹਜ਼ਾਰ ਕਰੋੜ ਰੁਪਏ ਖ਼ਰਚ ਕਰਨ ਜਾ ਰਹੇ ਹਾਂ। 2021 ਵਿੱਚ ਮਰਦਮਸ਼ੁਮਾਰੀ ਡਿਜ਼ੀਟਲ ਰੂਪ ਵਿੱਚ ਕੀਤੀ ਜਾਵੇਗੀ।

 

ਮਰਦਮਸ਼ੁਮਾਰੀ ਨੂੰ ਅਮਿਤ ਸ਼ਾਹ ਨੇ ਦੇਸ਼ ਦੇ ਸਮਾਜਿਕ ਪ੍ਰਵਾਹ, ਦੇਸ਼ ਦੇ ਆਖ਼ਰੀ ਵਿਅਕਤੀ ਦੇ ਵਿਕਾਸ ਅਤੇ ਦੇਸ਼ ਦੇ ਭਵਿੱਖ ਦੇ ਕਾਰਜਾਂ ਦਾ ਅਧਾਰ ਦੱਸਦਿਆਂ ਕਿਹਾ ਕਿ ਮਰਦਮਸ਼ੁਮਾਰੀ ਦੀ ਪੂਰੀ ਇਮਾਰਤ ਹਰੀ ਇਮਾਰਤ ਹੋਵੇਗੀ, ਭਾਰਤ ਵਿੱਚ ਹਰੀ ਇਮਾਰਤ ਦੀ ਧਾਰਨਾ ਅਪਣਾਉਣ ਦੀ ਲੋੜ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Amit Shah moots idea of multipurpose ID Card