ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਭਾਗ ਵੰਡ : ਪ੍ਰਧਾਨ ਮੰਤਰੀ ਮੋਦੀ ਨੇ ਇਹ ਮਹਿਕਮੇ ਰੱਖੇ ਆਪਣੇ ਕੋਲ

ਵਿਭਾਗ ਵੰਡ : ਪ੍ਰਧਾਨ ਮੰਤਰੀ ਮੋਦੀ ਨੇ ਇਹ ਮਹਿਕਮੇ ਰੱਖੇ ਆਪਣੇ ਕੋਲ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਮੰਤਰੀਆਂ ਦੇ ਵਿਭਾਗਾਂ ਦੀ ਵੰਡ ਕਰ ਦਿੱਤੀ। ਉਥੇ, ਪ੍ਰਧਾਨ ਮੰਤਰੀ ਮੋਦੀ ਨੇ ਡੀਓਪੀਟੀ, ਐਟੋਮਿਟ ਐਨਰਜੀ ਮਹਿਕਮੇ ਆਪਣੇ ਕੋਲ ਹੀ ਰੱਖੇ ਹਨ। ਇਸ ਦੇ ਨਾਲ ਹੀ ਸਾਰੇ ਅਹਿਮ ਨੀਤੀਗਤ ਮੁੱਦਿਆਂ ਨਾਲ ਜੁੜੇ ਵਿਭਾਗ ਅਤੇ ਹੋਰ ਅਣਵੰਡੇ ਵਿਭਾਗ ਆਪਣੇ ਹੀ ਕੋਲ ਹੀ ਰੱਖਣਗੇ।

 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵਿਚ ਅਮਿਤ ਸ਼ਾਹ ਨੂੰ ਗ੍ਰਹਿ ਵਿਭਾਗ ਅਤੇ ਰਾਜਨਾਥ ਨੂੰ ਰੱਖਿਆ ਵਿਭਾਗ ਦਿੱਤਾ ਗਿਆ।

ਇਸ ਤੋਂ ਇਲਾਵਾ ਸਮ੍ਰਿਤੀ ਇਰਾਨੀ ਨੂੰ ਉਨ੍ਹਾਂ ਦੇ ਪੁਰਾਣੇ ਵਿਭਾਗ ਕੱਪੜਾ ਮੰਤਰਾਲਾ ਦੇ ਨਾਲ ਨਾਲ ਮਹਿਲਾ ਤੇ ਬਾਲ ਵਿਕਾਸ ਮੰਤਰਾਲਾ, ਮਹਿੰਦਰ ਨਾਥ ਪਾਂਡੇ ਨੂੰ ਕੌਸ਼ਲ ਵਿਭਾਗ ਮੰਤਰਾਲਾ ਅਤੇ ਪ੍ਰਹਲਾਦ ਜੋਸ਼ੀ ਨੂੰ ਸੰਸਦੀ ਕਾਰਜ ਅਤੇ ਕੋਲਾ ਤੇ ਖਾਨ ਵਿਭਾਗ ਦਾ ਮੰਤਰੀ ਬਣਾਇਆ ਗਿਆ ਹੈ।

 

ਰਾਮ ਵਿਲਾਸ ਪਾਸਵਾਨ ਦੇ ਵਿਭਾਗ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਅਤੇ ਉਹ ਪਹਿਲਾਂ ਦੀ ਤਰ੍ਹਾਂ ਖੁਰਾਕ ਸਪਲਾਈ ਤੇ ਖਪਤਕਾਰ ਮਾਮਲੇ ਦੇ ਮੰਤਰੀ ਬਣੇ ਰਹਿਣਗੇ। ਇਸ ਤਰ੍ਹਾਂ ਹਰਸਿਮਰਤ ਕੌਰ ਬਾਦਲ ਵੀ ਪਹਿਲਾਂ ਦੀ ਤਰ੍ਹਾਂ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਮੁਖਤਾਰ ਅਬਾਸ ਨਕਵੀ ਘੱਟ ਗਿਣਛੀ ਮਾਮਲਿਆਂ ਦੇ ਮੰਤਰੀ ਬਣੇ ਰਹਿਣਗੇ।

ਵਿਭਾਗਾਂ ਦੀ ਵੰਡ: ਅਮਿਤ ਸ਼ਾਹ ਗ੍ਰਹਿ ਮੰਤਰੀ ਤੇ ਰਾਜਨਾਥ ਸਿੰਘ ਬਣੇ ਰੱਖਿਆ ਮੰਤਰੀ

ਥਾਵਰ ਚੰਦ ਗੇਹਲੋਤ ਨੂੰ ਸਮਾਜਿਕ ਨਿਆਂ ਤੇ ਅਧਿਕਾਰਤਾ ਮੰਤਰਾਲਾ ਅਤੇ ਅਰਜੁਨ ਮੁੰਡਾ ਨੂੰ ਆਦਿਵਾਸੀ ਕਲਿਆਣ ਮੰਤਰਾਲੇ ਦਾ ਮੰਤਰੀ ਬਣਾਇਆ ਗਿਆ ਹੈ। ਡਾ. ਹਰਸ਼ ਵਰਧਨ ਕਾਨੂੰਨ ਮੰਤਰੀ ਅਤੇ ਸ੍ਰੀ ਡੀਵੀ ਸਦਾਨੰਦ ਗੌੜਾ ਰਸਾਇਣ ਤੇ ਖਾਦ ਮੰਤਰੀ ਬਣੇ ਰਹਿਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah new home minister pm modi will see these ministries full list