ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਤਲਾਕ ਕਾਨੂੰਨ ਨਾਲ ਮੁਸਲਿਮ ਮਹਿਲਾਵਾਂ ਨੂੰ ਮਿਲਿਆ ਹੱਕ : ਅਮਿਤ ਸ਼ਾਹ 

 

ਕਿਹਾ, ਵੋਟ ਬੈਂਕ ਦੀ ਰਾਜਨੀਤੀ ਨੇ ਤਿੰਨ ਤਲਾਕ ਕਾਨੂੰਨ ਰੋਕ ਕੇ ਰੱਖਿਆ

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਵਿੱਚ ਤਿੰਨ ਤਲਾਕ ਉੱਤੇ ਇੱਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ। ਤਿੰਨ ਤਲਾਕ ਪ੍ਰੋਗਰਾਮ ਵਿੱਚ ਉਨ੍ਹਾਂ ਕਿਹਾ ਕਿ ਕੁਝ ਰਾਜਨੀਤਿਕ ਪਾਰਟੀਆਂ ਵੋਟ ਬੈਂਕ ਦੀ ਆਦਤ ਪੈ ਗਈ ਸੀ।

 

ਨੁਕਤਾਚੀਨੀ ਦੀ ਰਾਜਨੀਤੀ ਦੇ ਕਾਰਨ ਤਿੰਨ ਤਲਾਕ ਇੰਨੇ ਸਾਲਾਂ ਤੱਕ ਚੱਲਦਾ ਰਿਹਾ। ਜਦੋਂ ਅਸੀਂ ਸਮੁੱਚੇ ਸਮਾਜ ਬਾਰੇ ਸੋਚ ਕੇ ਚੱਲਦੇ ਹਾਂ ਤਾਂ ਸਾਨੂੰ ਸੰਵੇਦਨਾਵਾਂ ਬਾਰੇ ਸੋਚਣਾ ਪੈਂਦਾ ਹੈ। ਤਿੰਨ ਤਾਲਕ ਬਿੱਲ ਉੱਤੇ ਸੰਸਦ ਦੀ ਮਨਜ਼ੂਰੀ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਹੁਣ ਮੁਸਲਿਮ ਮਹਿਲਾਵਾਂ ਨੂੰ ਉਨ੍ਹਾਂ ਦੇ ਹੱਕ ਮਿਲਿਆ ਹੈ।

 

ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਵਿਖੇ ਤਿੰਨ ਤਲਾਕ ਬਾਰੇ ਅਮਿਤ ਸ਼ਾਹ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੁਝ ਪਾਰਟੀਆਂ ਨੂੰ ਵੋਟ ਬੈਂਕ ਦੀ ਚਿੰਤਾ ਸੀ, ਵੋਟ ਬੈਂਕ ਲਈ ਇਸ ਦਾ ਵਿਰੋਧ ਹੋਇਆ। ਤਿੰਨ ਤਲਾਕ ਬਿੱਲ ਪਾਸ ਹੋਣ ਨਾਲ ਕਰੋੜਾਂ ਮਹਿਲਾਵਾਂ ਨੂੰ ਉਨ੍ਹਾਂ ਦਾ ਹੱਕ ਮਿਲਿਆ ਹੈ।

 

ਅਮਿਤ ਸ਼ਾਹ ਨੇ ਕਿਹਾ ਕਿ ਮੈਂ ਕਈ ਮੰਚਾਂ 'ਤੇ ਟ੍ਰਿਪਲ ਤਾਲਕ 'ਤੇ ਗੱਲ ਕੀਤੀ ਹੈ ਪਰ ਅੱਜ ਮੈਨੂੰ ਤਿੰਨ ਤਲਾਕ ਉੱਤੇ ਬੋਲਣ ਵਿੱਚ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਇਹ ਪਾਸ ਹੋ ਚੁੱਕਾ ਹੈ।

 

ਤਿੰਨ ਤਲਾਕ ਲੱਖਾਂ ਮੁਸਲਮਾਨ ਔਰਤਾਂ ਲਈ ਇੱਕ ਸੁਪਨਾ ਸੀ, ਇਸ ਰਾਹੀਂ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰਨਾ ਇੱਕ ਪ੍ਰਥਾ ਸੀ। ਜੋ ਤਿੰਨ ਤਲਾਕ ਦੇ ਹੱਕ ਵਿੱਚ ਖੜ੍ਹੇ ਹਨ ਅਤੇ ਜੋ ਇਸ ਵਿਰੁੱਧ ਖੜੇ ਹਨ, ਦੋਵਾਂ ਦੇ ਮਨ ਵਿੱਚ ਇਸ ਨੂੰ ਲੈ ਕੇ ਕੋਈ ਸ਼ੱਕ ਨਹੀਂ ਹੈ ਕਿ ਤਿੰਨ ਤਲਾਕ ਇੱਕ ਮਾੜੀ ਪ੍ਰਥਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah on Abolition of Triple Talaq in New Delhi