ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਸਬਰੀਮਾਲਾ ਦੇ ਭਗਤਾਂ ਨਾਲ ਚਟਾਨ ਵਾਂਗ ਖੜ੍ਹੀ ਹੈ : ਅਮਿਤ ਸ਼ਾਹ

ਭਾਜਪਾ ਸਬਰੀਮਾਲਾ ਦੇ ਭਗਤਾਂ ਨਾਲ ਚਟਾਨ ਵਾਂਗ ਖੜ੍ਹੀ ਹੈ : ਅਮਿਤ ਸ਼ਾਹ

ਭਾਰਤੀ ਜਨਤਾ ਪਾਰਟੀ (ਭਾਜਪਾ) ਪ੍ਰਧਾਨ ਅਮਿਤ ਸ਼ਾਹ ਸ਼ਨੀਵਾਰ ਨੂੰ ਕੇਰਲ ਪਹੁੰਚੇ ਅਤੇ ਇਥੇ ਪਾਰਟੀ ਦੇ ਜਿ਼ਲ੍ਹਾ ਦਫ਼ਤਰ ਦਾ ਉਦਾਘਟਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਰਲ ਦਾ ਭਲਾ ਨਾ ਕਾਂਗਰਸ ਕਰ ਸਕਦੀ ਹੈ ਅਤੇ ਨਾ ਯੂਡੀਐਫ ਕਰ ਸਕਦੀ ਹੈ। ਇਸ ਦਾ ਭਲਾ ਸਿਰਫ ਮੋਦੀ ਜੀ ਦੀ ਅਗਵਾਈ `ਚ ਭਾਜਪਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ, ਆਰਐਸਐਸ ਅਤੇ ਹੋਰ ਸੰਗਠਨਾਂ ਦੇ 2000 ਤੋਂ ਜਿ਼ਆਦਾ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਬਰੀਮਾਲਾ `ਚ ਭਗਤਾਂ ਨਾਲ ਭਾਜਪਾ ਇਕ ਚਟਾਨ ਤਰ੍ਹਾਂ ਖੜ੍ਹੀ ਹੈ।


ਸ਼ਾਹ ਨੇ ਕਿਹਾ ਕਿ ਕਨੂਰ ਹੀ ਉਹ ਥਾਂ ਹੈ ਜਿੱਥੇ ਸਾਡੇ 120 ਵਰਕਰ ਸ਼ਹੀਦ ਹੋਏ ਹਨ। ਮੈਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਨਿਆਂ ਮਿਲੇਗਾ। ਉਨ੍ਹਾਂ ਕਿਹਾ ਕਿ ਕੇਰਲ ਸਰਕਾਰ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰਕੇ ਅਸਲੀ ਭਗਤਾਂ ਨੂੰ ਸਬਰੀਮਾਲਾ ਮੰਦਰ ਦੇ ਅੰਦਰੋਂ ਹਟਾਉਣ ਦੀ ਕੋਸਿ਼ਸ਼ ਕੀਤੀ ਜੋ ਆਪਣੇ ਅਧਿਕਾਰ ਲਈ ਲੜ ਰਹੇ ਸਨ। ਸੂਬਾ ਸਰਕਾਰ ਨੂੰ ਭਗਵਾਨ ਅਯੱਪਾ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸਿ਼ਸ਼ ਨਹੀਂ ਕਰਨੀ ਚਾਹੀਦੀ।


ਅਮਿਤ ਸ਼ਾਹ ਜਹਾਜ ਰਾਹੀਂ ਕਨੂਰ ਪਹੁੰਚੇ ਅਤੇ ਬਾਅਦ `ਚ ਹੈਲੀਕਾਪਟਰ ਰਾਹੀਂ ਤਿਰੂਵਨੰਤਪੁਰਮ ਪਹੁੰਚੇ। ਭਾਜਪਾ ਪ੍ਰਧਾਨ ਇਥੋਂ 50 ਕਿਲੋਮੀਟਰ ਦੂਰ ਸਥਿਤ ਹਿਲੋਕ ਮਠ `ਤੇ ਸਮਾਰੋਹ `ਚ ਹਿੱਸਾ ਲੈਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah on Sabari mala says More than 2000 activists from BJP and RSS arrested