ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਿੰਨਾ ਵਿਰੋਧ ਕਰਨਾ ਹੈ ਕਰ ਲਓ, CAA ਵਾਪਸ ਨਹੀਂ ਹੋਵੇਗਾ : ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਸਮਰਥਨ 'ਚ ਅੱਜ ਲਖਨਊ ਦੇ ਬੰਗਲਾ ਬਾਜ਼ਾਰ 'ਚ ਸਥਿਤ ਰਾਮਕਥਾ ਪਾਰਕ 'ਚ ਇੱਕ ਰੈਲੀ ਕੀਤੀ। ਇਸ ਮੌਕੇ ਰੈਲੀ 'ਚ ਸੂਬੇ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਭਾਜਪਾ ਸੂਬਾ ਪ੍ਰਧਾਨ ਸਵਤੰਤਰ ਦੇਵ  ਸਮੇਤ ਸਾਰੇ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਸ਼ਾਮਲ ਹੋਏ।
 

 

ਰੈਲੀ ਨੂੰ ਸੰਬੋਧਤ ਕਰਦਿਆਂ ਅਮਿਤ ਸ਼ਾਹ ਨੇ ਕਿਹਾ, "ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਸ ਕਾਰਨ ਦੇਸ਼ ਦੇ ਮੁਸਲਮਾਨਾਂ ਦੀ ਨਾਗਰਿਕਤਾ ਖੋਹ ਲਈ ਜਾਵੇਗੀ। ਮਮਤਾ ਦੀਦੀ, ਰਾਹੁਲ ਬਾਬਾ, ਅਖਿਲੇਸ਼ ਯਾਦਵ ਚਰਚਾ ਕਰਨ ਲਈ ਜਨਤਕ ਸਟੇਜ਼ ਦੀ ਭਾਲ ਕਰ ਲਓ। ਸਾਡਾ ਸਵਤੰਤਰ ਦੇਵ ਚਰਚਾ ਕਰਨ ਲਈ ਤਿਆਰ ਹੈ। ਸੀਏਏ ਦੀ ਕੋਈ ਵੀ ਧਾਰਾ ਭਾਵੇਂ ਮੁਸਲਮਾਨ ਜਾਂ ਘੱਟਿਣਗਤੀ, ਕਿਸੇ ਦੀ ਨਾਗਰਿਕਤਾ ਨਹੀਂ ਖੋਹ ਸਕਦੀ।"
 

 

ਅਮਿਤ ਸ਼ਾਹ ਨੇ ਕਿਹਾ, "ਅੱਜ ਸੀਏਏ ਦਾ ਵਿਰੋਧ ਕਰਨ ਵਾਲਿਆਂ ਤੋਂ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਜਿਹੜੇ 23 ਫੀਸਦੀ ਘੱਟਗਿਣਤੀ ਪਾਕਿਸਤਾਨ 'ਚ ਸਨ, ਉਹ 3 ਫੀਸਦੀ ਕਿਵੇਂ ਰਹਿ ਗਏ? ਆਖਿਰਕਾਰ ਉਨ੍ਹਾਂ ਦੀ ਆਬਾਦੀ ਕਿਵੇਂ ਘੱਟ ਗਈ। ਉਨ੍ਹਾਂ ਲੋਕਾਂ ਨੂੰ ਮਾਰ ਦਿੱਤਾ ਗਿਆ। ਲੋਕਾਂ ਨੇ ਧਰਮ ਬਦਲ ਲਏ। ਲੋਕ ਆਪਣੀ ਜਾਨ ਬਚਾ ਕੇ ਭੱਜ ਆਏ। ਕੀ ਕੰਨ ਤੋਂ ਬੋਲੇ ਅਤੇ ਅੱਖ ਤੋਂ ਅੰਨ੍ਹੇ ਲੋਕਾਂ ਨੂੰ ਇਹ ਵਿਖਾਈ ਨਹੀਂ ਦਿੰਦਾ? ਕਸ਼ਮੀਰੀ ਪੰਡਤਾਂ ਨੂੰ ਉਨ੍ਹਾਂ ਦੇ ਘਰ ਤੋਂ ਧਰਮ ਦੇ ਅਧਾਰ 'ਤੇ ਭਜਾ ਦਿੱਤਾ ਗਿਆ, ਉਦੋਂ ਮਨੁੱਖੀ ਅਧਿਕਾਰ ਕਿੱਥੇ ਗਏ ਸਨ?
 

 

ਅਮਿਤ ਸ਼ਾਹ ਨੇ ਕਿਹਾ, "ਜਿੰਨਾ ਵਿਰੋਧ ਕਰਨਾ ਹੈ ਕਰ ਲਓ, ਸੀਏਏ ਵਾਪਸ ਨਹੀਂ ਹੋਵੇਗਾ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿਆਂਗੇ। ਇੱਕ ਵਾਰ ਸ਼ਰਨਾਰਥੀਆਂ ਦੇ ਕੈਂਪ 'ਚ ਜਾ ਕੇ ਵੇਖੋ। ਜਿਨ੍ਹਾਂ ਦੀਆਂ ਹਵੇਲੀਆਂ ਹੁੰਦੀਆਂ ਸਨ, ਅੱਜ ਉਹ ਤੰਬੂਆਂ 'ਚ ਰਹਿਣ ਲਈ ਮਜਬੂਰ ਹਨ। ਸਿਰਫ ਇਸ ਲਈ ਕਿ ਉਹ ਇੱਕ ਵਿਸ਼ੇਸ਼ ਧਰਮ ਤੋਂ ਆਉਂਦੇ ਹਨ।"
 

ਗ੍ਰਹਿ ਮੰਤਰੀ ਨੇ ਕਿਹਾ, "ਮਮਤਾ ਦੀਦੀ ਪਹਿਲਾਂ ਸ਼ਰਨਾਰਥੀਆਂ ਲਈ ਨਾਗਰਿਕਤਾ ਦੀ ਮੰਗ ਕਰ ਰਹੀ ਸੀ। ਪਰ ਅੱਜ ਜਦੋਂ ਅਸੀਂ ਉਹ ਦੇ ਰਹੇ ਹਾਂ, ਫਿਰ ਇਤਰਾਜ਼ ਕਿਉਂ ਕਰ ਰਹੇ ਹੋ? ਤੁਸੀ ਕਰੋ ਤਾਂ ਵਧੀਆ, ਅਸੀ ਕਰੀਏ ਤਾਂ ਖਰਾਬ।" ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ 370 ਹਟਾ ਰਹੇ ਸੀ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਾਲੇ ਕਹਿੰਦੇ ਸਨ ਕਿ ਤੁਸੀਂ ਇਸ ਨੂੰ ਨਾ ਹਟਾਓ। ਤੁਹਾਡੇ ਢਿੱਡ 'ਚ ਕਿਉਂ ਪੀੜ ਹੋ ਰਹੀ ਹੈ?
 

 

ਅਮਿਤ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਲਗਾਤਾਰ ਕਹਿ ਰਿਹਾ ਸੀ ਕਿ ਟ੍ਰਿਪਲ ਤਾਲਕ ਨੂੰ ਖਤਮ ਕਰ ਦਿੱਤਾ ਜਾਵੇ। ਪਰ ਵਿਰੋਧੀ ਪਾਰਟੀਆਂ ਵੋਟ ਬੈਂਕ ਕਾਰਨ ਇਹ ਫੈਸਲਾ ਨਹੀਂ ਲੈ ਸਕੀਆਂ। ਅੱਜ ਨਰਿੰਦਰ ਮੋਦੀ ਸਰਕਾਰ ਨੇ ਮੁਸਲਿਮ ਔਰਤਾਂ ਨਾਲ ਇਨਸਾਫ ਕੀਤਾ ਹੈ। ਜਦੋਂ 40 ਤੋਂ ਵੱਧ ਦੇਸ਼ਾਂ 'ਚ ਤਿੰਨ ਤਲਾਕ ਨਹੀਂ ਹੈ ਤਾਂ ਇਹ ਭਾਰਤ 'ਚ ਕਿਉਂ ਹੋਵੇ?

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Amit Shah rally in Lucknow in support of Citizenship Amendment Act