ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਦੀ ਦਿੱਲੀ ਰੈਲੀ ਅੱਜ, ਨਰਿੰਦਰ ਮੋਦੀ ਕਰਨਗੇ ਐਤਵਾਰ ਨੂੰ

ਅਮਿਤ ਸ਼ਾਹ ਦੀ ਦਿੱਲੀ ਰੈਲੀ ਅੱਜ, ਨਰਿੰਦਰ ਮੋਦੀ ਕਰਨਗੇ ਐਤਵਾਰ ਨੂੰ

ਭਾਰਤੀ ਜਨਤਾ ਪਾਰਟੀ ਪਿਛਲੇ 20 ਸਾਲਾਂ ਤੋਂ ਦਿੱਲੀ ਦੀ ਸੱਤਾ ਤੋਂ ਬਾਹਰ ਹੈ। ਇਸੇ ਲਈ ਉਹ ਇਸ ਵਾਰ ਦੀਆਂ ਦਿੱਲੀ ਵਿਧਾਨ ਸਭਾ ਜਿੱਤਣ ਲਈ ਹਰ ਤਰ੍ਹਾਂ ਨਾਲ ਟਿੱਲ ਲਾ ਰਹੀ ਹੈ। ਸੂਬਾਈ ਲੀਡਰਸ਼ਿਪ ਹੀ ਨਹੀਂ, ਸਗੋਂ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵੀ ਪੂਰੀ ਤਾਕਤ ਨਾਲ ਇਹ ਚੋਣ ਲੜਨ ਦੇ ਰੌਂਅ ’ਚ ਹਨ।

 

 

ਇਸ ਦਾ ਅਨੁਮਾਨ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਅੱਜ ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਤੇ ਐਤਵਾਰ ਨੂੰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਦਿੱਲੀ ’ਚ ਰੈਲੀਆਂ ਕਰ ਕੇ ਇੱਕ ਤਰ੍ਹਾਂ ਚੋਣ ਮੁਹਿੰਮਾਂ ਦੀ ਸ਼ੁਰੂਆਤ ਕਰਨੀ ਹੈ।

 

 

ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਪੂਰੀ ਤਾਕਤ ਨਾਲ ਮੈਦਾਨ ’ਚ ਉੱਤਰਨ ਜਾ ਰਹੀ ਹੈ। ਕੇਂਦਰ ਸਰਕਾਰ ਨੇ ਵੀ ਚੋਣਾਂ ਤੋਂ ਐਨ ਪਹਿਲਾਂ ਅਣ–ਅਧਿਕਾਰਤ ਕਾਲੋਨੀਆਂ ਨੂੰ ਨਿਯਮਤ ਕਰਨ ਦਾ ਕਾਨੂੰਨ ਬਣਾ ਕੇ ਸਾਫ਼ ਕਰ ਦਿੱਤਾ ਹੈ ਕਿ ਦਿੱਲੀ ’ਚ ਭਾਜਪਾ ਦੀ ਸਰਕਾਰ ਬਣੀ, ਤਾਂ ਉਹ ਕੇਂਦਰ ਸਰਕਾਰ ਨਾਲ ਬਿਹਤਰ ਤਾਲਮੇਲ ਕਰ ਕੇ ਵਿਕਾਸ ਕਰੇਗੀ।

 

 

ਭਾਜਪਾ ਦੀ ਕੌਮੀ ਲੀਡਰਸ਼ਿਪ ਨੇ ਦਿੱਲੀ ਚੋਣ ਵਿੱਚ ਕਈ ਕੇਂਦਰੀ ਮੰਤਰੀਆਂ ਨੂੰ ਵੀ ਭਾਰੀ ਜ਼ਿੰਮੇਵਾਰੀਆਂ ਦਿੱਤੀਆਂ ਹਨ। ਚੋਣਾਂ ਲਈ ਇੰਚਾਰਜ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਹਲ ਤੇ ਸਹਾਇਕ ਇੰਚਾਰਜ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਹਨ।

 

 

ਦਿੱਲੀ ਭਾਜਪਾ ਦੇ ਸੂਤਰਾਂ ਮੁਤਾਬਕ ਅੱਜ ਮੰਗਲਵਾਰ ਨੂੰ ਰੋਹਿਣੀ ਦੀ ਰੈਲੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਆਪਣੇ ਕਾਰਕੁੰਨਾਂ ਤੇ ਆਗੂਆਂ ਨੂੰ ਜਿੱਤਣ ਦੇ ਤਰੀਕੇ ਦੱਸਣਗੇ ਤੇ ਆਮ ਆਦਮੀ ਪਾਰਟੀ ਨੂੰ ਨਿਸ਼ਾਨੇ ਉੱਤੇ ਲੈਣਗੇ।

 

 

ਇੰਝ ਹੀ ਐਤਵਾਰ ਨੂੰ ‘ਧੰਨਵਾਦ ਰੈਲੀ’ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਕ ਤਰ੍ਹਾਂ ਚੋਣ ਦਾ ਮਾਹੌਲ ਸਿਰਜਣਗੇ। ਭਾਜਪਾ ਨੇ ਇਸ ਰੈਲੀ ਵਿੱਚ ਡੇਢ ਲੱਖ ਲੋਕ ਇਕੱਠੇ ਕਰਨ ਦੀ ਗੱਲ ਵੀ ਆਖੀ ਹੋਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah s Delhi Rally today Narendra Modi s on Sunday