ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਦਰਬਾਬੂ ਨਾਇਡੂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਪਿੱਛੇ ਸਾਡਾ ਹੱਥ ਨਹੀਂ- BJP

ਚੰਦਰਬਾਬੂ ਨਾਇਡੂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਪਿੱਛੇ ਸਾਡਾ ਹੱਥ ਨਹੀਂ- BJP

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਆਂਧਰਾ-ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਦੇ ਖਿਲਾਫ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੇ ਪਿੱਛੇ ਉਨ੍ਹਾਂ ਦੀ ਪਾਰਟੀ ਦਾ ਕੋਈ ਹੱਥ ਨਹੀਂ ਹੈ।


ਤੇਲੰਗਾਨਾ ਦੌਰੇ 'ਤੇ ਆਏ ਸ਼ਾਹ ਨੇ ਕਿ ਨਾਇਡੂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਦੀਆਂ ਖ਼ਬਰਾਂ ਬਾਰੇ ਕਿਹਾ ਕਿ ਭਾਜਪਾ ਦਾ ਇਸ ਪਿੱਛੇ ਕੋਈ ਹੱਥ ਨਹੀਂ ਹੈ। ਚੋਣਾਂ ਦੌਰਾਨ ਵੋਟਰਾਂ ਦੀ ਹਮਦਰਦੀ ਇਕੱਤਰ ਕਰਨ ਲਈ ਭਾਜਪਾ 'ਤੇ ਅਜਿਹੇ ਇਲਜ਼ਾਮ ਲਗਾਏ ਜਾ ਰਹੇ ਹਨ।

 


ਸ਼ਾਹ ਨੇ ਕਿਹਾ ਕਿ ਮੁਕੱਦਮਾ ਉਸ ਸਮੇਂ ਦੌਰਾਨ ਦਾਇਰ ਕੀਤਾ ਗਿਆ ਸੀ ਜਦੋਂ ਕੇਂਦਰ ਅਤੇ ਮਹਾਂਰਾਸ਼ਟਰ 'ਚ ਕਾਂਗਰਸ ਦੀ ਸਰਕਾਰ ਸੀ। ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ 'ਤੇ 'ਬਦਲਾ ਲੈਣ ਦੀ ਰਾਜਨੀਤੀ' ਕਰਨ ਦਾ ਦੋਸ਼ ਲਗਾਇਆ ਹੈ। ਕੁਝ ਮਹੀਨੇ ਪਹਿਲਾਂ ਜਦੋਂ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਨਹੀਂ ਦਿੱਤਾ ਗਿਆ ਤਾਂ ਟੀ.ਡੀ.ਪੀ. ਜੋ ਕੇਂਦਰ ਦੀ ਮੋਦੀ ਸਰਕਾਰ ਵਿੱਚ ਸ਼ਾਮਿਲ ਸੀ ਨੇ ਖ਼ੁਦ ਨੂੰ ਐਨਡੀਏ ਗੱਠਜੋੜ ਤੋਂ ਵੱਖ ਕਰ ਲਿਆ ਸੀ।

 


ਇਸ ਤੋਂ ਬਾਅਦ ਆਂਧਰਾ ਪ੍ਰਦੇਸ਼ ਸਰਕਾਰ ਵਿੱਚ ਸ਼ਾਮਿਲ ਭਾਜਪਾ ਦੇ ਮੰਤਰੀਆਂ ਅਤੇ ਕੇਂਦਰੀ ਸਰਕਾਰ ਦੇ ਟੀਡੀਪੀ ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ। ਇੱਥੇ ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ਦੀ ਧਮਭਾਰਦ ਅਦਾਲਤ ਨੇ ਟੀਡੀਪੀ ਮੁਖੀ ਚੰਦਰਬਾਬੂ ਨਾਇਡੂ ਵਿਰੁੱਧ 2010 ਵਿੱਚ ਗੋਬਿੰਦਾਰੀ ਨਦੀ 'ਤੇ ਬੱਬਲੀ ਬੈਰਾਜ ਅੰਦੋਲਨ ਦੇ ਮਾਮਲੇ 'ਚ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅੰਦੋਲਨ ਦੇ ਸਮੇਂ ਚੰਦਰਬਾਬੂ ਨਾਇਡੂ ਅਣਵੰਡੇ ਆਂਧਰਾ ਪ੍ਰਦੇਸ਼ ਵਿੱਚ ਵਿਰੋਧੀ ਧਿਰ ਦੇ ਆਗੂ ਸਨ।.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah said bjp not behind in naidu arrest warrant