ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਾ ਤਾਂ ਕੋਈ ਧਾਰਾ 371 ਨੂੰ ਹਟਾਏਗਾ ਤੇ ਨਾ ਹੀ ਅਜਿਹਾ ਇਰਾਦਾ ਹੈ: ਅਮਿਤ ਸ਼ਾਹ

ਅਰੁਣਾਚਲ ਪ੍ਰਦੇਸ਼ ਦੇ 34ਵੇਂ ਸੂਬਾਈ ਦਿਵਸ 'ਤੇ ਪਹੁੰਚੇ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2014 ਤੋਂ ਪਹਿਲਾਂ ਉੱਤਰ ਪੂਰਬ ਸਿਰਫ ਭੂਗੋਲਿਕ ਅਤੇ ਪ੍ਰਸ਼ਾਸਕੀ ਤੌਰ 'ਤੇ ਭਾਰਤ ਨਾਲ ਜੁੜਿਆ ਹੋਇਆ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਉਣ ਤੋਂ ਬਾਅਦ ਇਹ ਸਾਡੇ ਦਿਲਾਂ ਅਤੇ ਰੂਹਾਂ ਨਾਲ ਜੁੜ ਚੁੱਕਿਆ ਹੈ।

 

ਅਮਿਤ ਸ਼ਾਹ ਨੇ ਅੱਗੇ ਕਿਹਾ ਕਿ ਜਦੋਂ ਮੋਦੀ ਜੀ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਲਿਆ ਤਾਂ ਅਫ਼ਵਾਹਾਂ ਉਠੀਆਂ ਕਿ ਹੁਣ ਧਾਰਾ 371 ਨੂੰ ਵੀ ਪੂਰਬ ਤੋਂ ਹਟਾ ਦਿੱਤਾ ਜਾਵੇਗਾ। ਪਰ ਅੱਜ ਅਰੁਣਾਚਲ ਅਤੇ ਮਿਜੋਰਮ ਦੇ ਸੂਬਾਈ ਦਿਵਸ ਤੇ ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਨਾ ਤਾਂ ਧਾਰਾ 371 ਨੂੰ ਹਟਾਇਆ ਜਾਵੇਗਾ ਅਤੇ ਨਾ ਹੀ ਕੋਈ ਅਜਿਹਾ ਕਰਨ ਦਾ ਇਰਾਦਾ ਹੈ

 

ਦੱਸ ਦੇਈਏ ਕਿ ਚੀਨ ਨੇ ਅਰੁਣਾਚਲ ਪ੍ਰਦੇਸ਼ ਦੇ ਸਥਾਪਨਾ ਦਿਵਸ ਮੌਕੇ ਵੀਰਵਾਰ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਸੂਬਾਈ ਫੇਰੀਤੇ ਇਤਰਾਜ਼ ਜਤਾਇਆ ਤੇ ਕਿਹਾ ਕਿ ਉਨ੍ਹਾਂ ਦੀ ਯਾਤਰਾ ਬੀਜਿੰਗ ਦੀ ਖੇਤਰੀ ਪ੍ਰਭੂਸੱਤਾ ਦੀ ਉਲੰਘਣਾ ਹੈ ਤੇ ਆਪਸੀ ਰਾਜਨੀਤਿਕ ਵਿਸ਼ਵਾਸ ਤੇ ਹਮਲਾ ਕਰਦੀ ਹੈ।

 

ਚੀਨ ਨੇ ਕਿਹਾ ਕਿ ਉਹ ਉਸ ਦੇ ਇਸ ਦੌਰੇ ਦਾਸਖਤ ਵਿਰੋਧਕਰਦਾ ਹੈ। ਸ਼ਾਹ ਸੂਬੇ ਦੇ 34ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ' ਹਿੱਸਾ ਲੈਣ ਲਈ ਅਰੁਣਾਚਲ ਪ੍ਰਦੇਸ਼ ' ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah said in Arunachal pradesh neither will delete Article 371 nor is it intended