ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRC Issue: ਘੁਸਪੈਠੀਆਂ ਬਾਰੇ ਅਮਿਤ ਸ਼ਾਹ ਨੇ ਕਿਹਾ, 2024 ਤੱਕ ਲੱਭ ਲੱਭ ਕੇ ਬਾਹਰ ਕੱਢਾਂਗੇ

ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੇ ਸੋਮਵਾਰ ਨੂੰ ਘੁਸਪੈਠੀਆਂ ਨੂੰ ਰਸਤਾ ਦਿਖਾਉਣ ਲਈ ਇੱਕ ਆਖ਼ਰੀ ਤਾਰੀਖ ਦਿੱਤੀ। ਝਾਰਖੰਡ ਵਿੱਚ ਆਯੋਜਿਤ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2024 ਤੋਂ ਪਹਿਲਾਂ ਭਾਜਪਾ ਸਰਕਾਰ ਦੇਸ਼ ਦੇ ਹਰੇਕ ਘੁਸਪੈਠੀਏ ਨੂੰ ਲੱਭ ਲੱਭ ਕੇ ਕੱਢਣ ਦਾ ਕੰਮ ਕਰਨ ਵਾਲੀ ਹੈ।
 

ਅਮਿਤ ਸ਼ਾਹ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਉਹ ਕਹਿੰਦੇ ਹਨ ਕਿ ਰਾਸ਼ਟਰੀ ਭਾਰਤੀ ਨਾਗਰਿਕ ਰਜਿਸਟਰ (ਐਨਆਰਸੀ ) ਕਿਉਂ ਲਿਆ ਰਹੇ ਹੋ? ਘੁਸਪੈਠੀਆਂ ਨੂੰ ਕਿਉਂ ਕੱਢ ਰਹੇ ਹੋ? ਕਿਥੇ ਜਾਣਗੇ, ਕੀ ਕਹਿਣੇ?

 

ਅਮਿਤ ਸ਼ਾਹ ਨੇ ਝਾਰਖੰਡ ਦੇ ਲੋਕਾਂ ਨੂੰ ਆਪਣੀ ਵੋਟ ਦਾ ਅਧਿਕਾਰ ਉਨ੍ਹਾਂ ਦੀ ਪਾਰਟੀ ਦੇ ਹੱਰ ਵਿੱਚ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੋਟ ਤੈਅ ਕਰੇਗੀ ਕਿ ਸੂਬਾ ਵਿਕਾਸ ਦੇ ਰਾਹ ਉੱਤੇ ਵਧੇਗਾ ਜਾਂ ਨਸਲਵਾਦ ਦੇ ਰਾਹ 'ਤੇ। 

 

ਉਨ੍ਹਾਂ ਨੇ ਇਥੇ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਝਾਰਖੰਡ ਲਈ ਰਾਸ਼ਟਰੀ ਅਤੇ ਸਥਾਨਕ ਮੁੱਦੇ ਸਨਮਾਨ ਮਹੱਤਵ ਦੇ ਹਨ, ਕਿਉਂਕਿ ਸੂਬੇ ਦੇ ਲੋਕ ਚਾਹੁੰਦੇ ਹਨ ਕਿ ਨਕਸਲੀਵਾਦ ਦੀ ਤਰ੍ਹਾਂ ਹੀ ਅੱਤਵਾਦਵਾਦ ਦਾ ਵੀ ਖ਼ਾਤਮਾ ਹੋਵੇ।
 

ਉਨ੍ਹਾਂ ਦਾਅਵਾ ਕੀਤਾ, ‘ਸਰਹੱਦ ‘ਤੇ ਤਾਇਨਾਤ ਜ਼ਿਆਦਾਤਰ ਸੁਰੱਖਿਆ ਕਰਮੀ ਝਾਰਖੰਡ ਦੇ ਹਨ। ਇਸ ਰਾਜ ਦੇ ਲੋਕ ਅੱਤਵਾਦ ਅਤੇ ਨਕਸਲਵਾਦ ਨੂੰ ਖ਼ਤਮ ਕਰਨਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਹਮਲੇ ਅਤੇ ਸਰਜੀਕਲ ਸਟ੍ਰਾਈਕ ਦੇ ਜ਼ਰੀਏ ਅੱਤਵਾਦੀਆਂ ਨੂੰ ਢੁਕਵਾਂ ਜਵਾਬ ਦਿੱਤਾ ਹੈ।
 

ਵਿਰੋਧੀ ਧੜੇ 'ਤੇ ਚੁਟਕੀ ਲੈਂਦਿਆਂ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਕਰੋੜਾਂ ਰੁਪਏ ਦੀ ਰਿਸ਼ਵਤਖੋਰੀ ਅਤੇ ਚੋਣ ਟਿਕਟਾਂ ਦੀ ਖ਼ਰੀਦ-ਵੇਚ ਵਿੱਚ ਸ਼ਾਮਲ ਆਦਿਵਾਸੀਆਂ ਦੇ ਅਧਿਕਾਰਾਂ ਦਾ ਸ਼ੋਸ਼ਣ ਕਰਨ ਵਾਲੀਆਂ ਪਾਰਟੀਆਂ ਕਦੇ ਵੀ ਝਾਰਖੰਡ ਦੇ ਵਿਕਾਸ ਲਈ ਕੰਮ ਨਹੀਂ ਕਰ ਸਕਦੀਆਂ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah says bjp government will out infiltrators from the country till 2024