ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਕਾਤਾ ’ਚ ਬੋਲੇ ਅਮਿਤ ਸ਼ਾਹ – ਸਰਹੱਦ ਉਲੰਘਣ ਵਾਲਿਆਂ ਨੂੰ ਭੁਗਤਣੇ ਹੋਣਗੇ ਨਤੀਜੇ

ਕੋਲਕਾਤਾ ’ਚ ਬੋਲੇ ਅਮਿਤ ਸ਼ਾਹ – ਸਰਹੱਦ ਉਲੰਘਣ ਵਾਲਿਆਂ ਨੂੰ ਭੁਗਤਣੇ ਹੋਣਗੇ ਨਤੀਜੇ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਐਤਵਾਰ ਨੂੰ ਆਪਣੇ ਇੱਕ ਦਿਨਾ ਦੌਰੇ ਲਈ ਕੋਲਕਾਤਾ ਪੁੱਜੇ। ਇਸ ਦੌਰਾਨ ਕਈ ਪਾਰਟੀਆਂ ਨੇ ਨਾਗਰਿਕਤਾ ਸੋਧ ਕਾਨੂੰਨ (CAA) ਦਾ ਵਿਰੋਧ ਕਰਦਿਆਂ ਹਵਾਈ ਅੱਡੇ ਦੇ ਬਾਹਰ ‘ਵਾਪਸ ਜਾਓ’ ਦੇ ਨਾਅਰੇ ਲਾਏ। ਭਾਰਤੀ ਜਨਤਾ ਪਾਰਟੀ ਦੀ ਪੱਛਮੀ ਬੰਗਾਲ  ਇਕਾਈ ਦੇ ਪ੍ਰਧਾਨ ਦਲੀਪ ਘੋਸ਼ ਨੇ ਹੋਰ ਆਗੂਆਂ ਨਾਲ ਹਵਾਈ ਅੱਡੇ ਉੱਤੇ ਸ੍ਰੀ ਸ਼ਾਹ ਦਾ ਸੁਆਗਤ ਕੀਤਾ।

 

 

ਖੱਬਾ ਮੋਰਚਾ ਅਤੇ ਕਾਂਗਰਸ ਦੇ ਸੈਂਕੜੇ ਪ੍ਰਦਰਸ਼ਕਾਰੀ ਹੱਥਾਂ ’ਚ ਸੀਏਏ–ਵਿਰੋਧੀ ਪੋਸਟਰ ਲੈ ਕੇ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ਦੇ ਗੇਟ ਨੰਬਰ ਇੱਕ ਬਾਹਰ ਇਕੱਠੇ ਹੋਏ ਸਨ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਵਾਈ ਅੱਡੇ ਅੰਦਰ ਘੁਸਣ ਤੋਂ ਰੋਕਣ ਲਈ ਬੈਰੀਕੇਡ ਲਾਏ ਹੋਏ ਸਨ।

 

 

ਸ੍ਰੀ ਸ਼ਾਹ ਅੱਜ ਸ਼ਹੀਦ ਮੀਨਾਰ ਮੈਦਾਨ ’ਚ ਇੱਕ ਰੈਲੀ ਨੂੰ ਸੰਬੋਧਨ ਕਰਨ ਵਾਲੇ ਹਨ। ਇੱਥੇ ਪਾਰਟੀ ਆਗੂ ਸੰਸਦ ਵਿੱਚ CAA ਪਾਸ ਕਰਵਾਉਣ ਲਈ ਸ੍ਰੀ ਸ਼ਾਹ ਨੂੰ ਸਨਮਾਨਿਤ ਕਰਨਗੇ।

 

 

ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਡਾ ਵੀ ਇਸ ਰੈਲੀ ’ਚ ਮੌਜੂਦ ਰਹਿਣਗੇ। ਇਸ ਤੋਂ ਇਲਾਵਾ ਸ੍ਰੀ ਅਮਿਤ ਸ਼ਾਾਹ ਨੇ ਰਾਜਾਰਹਾਟ ’ਚ ਰਾਸ਼ਟਰੀ ਸੁਰੱਖਿਆ ਗਾਰਡ ਦੀ ਇੱਕ ਨਵੀਂ ਇਮਾਰਤ ਦਾ ਉਦਘਾਟਨ ਕੀਤਾ। ਉਹ ਦੱਖਣੀ ਕੋਲਕਾਤਾ ਦੇ ਕਾਲੀਘਾਟ ਮੰਦਰ ਵੀ ਜਾਣਗੇ।

 

 

ਕੋਲਕਾਤਾ ਪੁੱਜ ਕੇ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜੇ ਕਿਸੇ ਵੀ ਦੇਸ਼ ਨੇ ਸਾਡੀ ਸਰਹੱਦ ਦੀ ਉਲੰਘਣਾ ਕੀਤੀ ਜਾਂ ਫਿਰ ਸਾਡੇ ਜਵਾਨਾਂ ਨੂੰ ਕੋਈ ਨੁਕਸਾਨ ਪਹੁੰਚਾਇਆ, ਤਾਂ ਉਸ ਦੇ ਨਤੀਜੇ ਭੁਗਤਣੇ ਪੈਣਗੇ। ਸ੍ਰੀ ਸ਼ਾਹ ਨੇ ਕਿਹਾ ਕਿ ਪੰਜ ਸਾਲਾਂ ਅੰਦਰ NSG ਨੇ ਭਾਰਤ ਸਰਕਾਰ ਤੋਂ ਜੋ ਵੀ ਆਸਾਂ ਰੱਖੀਆਂ ਹਨ, ਉਨ੍ਹਾਂ ਦੀ ਪੂਰਤੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਯਕੀਨੀ ਤੌਰ ’ਤੇ ਕਰੇਗੀ।

 

 

ਸ੍ਰੀ ਅਮਿਤ ਸ਼ਾਹ ਨੇ ਹਿਕਾ ਕਿ ਅੱਜ ਉਨ੍ਹਾਂ ਲਈ ਬਹੁਤ ਖ਼ੁਸ਼ੀ ਤੇ ਮਾਣ ਵਾਲਾ ਵਿਸ਼ਾ ਹੈ ਕਿ ਐੱਨਐੱਸਜੀ ਲਈ ਜਿਹੋ ਜਿਹੀ ਸੁਵਿਧਾਨ ਉਨ੍ਹਾਂ ਦੇ ਨਿਸ਼ਚਤ ਹੋ ਕੇ ਕੰਮ ਕਰਨ ਲਈ ਚਾਹੀਦੀ ਹੈ, ਉਸ ਸੁਵਿਧਾ ਦੀ ਪੂਰਤੀ ਲਈ ਅੱਜ ਇੱਕ ਕਦਮ ਅੱਗੇ ਵਧ ਰਹੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah says in Kolkata Those will have to face consequences who shall defy border