ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨੇ ਕਿਹਾ- ਕੇਦਾਰਨਾਥ ‘ਚ ਮੁੜ ਨਿਰਮਾਣ ਪ੍ਰਾਜੈਕਟ ਦੀ ਹੋ ਰਹੀ ਹੈ ਡਰੋਨ ਰਾਹੀਂ ਨਿਗਰਾਨੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਿਹਾ ਕਿ ਹਰ ਮੌਸਮ ਵਿੱਚ ਖੁੱਲ੍ਹੀ ਰਹਿਣ ਵਾਲੀ ਸੜਕ ਦੀ ਉਸਾਰੀ ਸਣੇ ਕੇਦਾਰਨਾਥ ਦੀ ਕੇਦਾਰਨਾਥ ਦੇ ਮੁੜ ਨਿਰਮਾਣ ਪ੍ਰਾਜੈਕਟ ਦੀ ਨਿਗਰਾਨੀ ਡਰੋਨ ਰਾਹੀਂ ਕੀਤੀ ਜਾ ਰਹੀ ਹੈ। ਇਸ ਨਾਲ ਨਿਰਮਾਣ ਵਾਲੀ ਜਗ੍ਹਾ ਦਾ ਦੌਰਾ ਕਰਕੇ ਕਰਮਚਾਰੀਆਂ ਦੀ ਜਾਂਚ ਕਰਨ ਦੀ ਲੋੜ ਵੀ ਘਟੀ ਹੈ।

 

ਸ਼ਾਹ ਨੇ ਇਥੇ ਕੇਂਦਰੀ ਸੂਚਨਾ ਕਮਿਸ਼ਨ (ਸੀਆਈਸੀ) ਦੀ 14ਵੀਂ ਸਾਲਾਨਾ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਚੰਗੇ ਸ਼ਾਸਨ ਲਈ ਟੈਕਨਾਲੋਜੀ ਦੀ ਵਰਤੋਂ ਦੀ ਲੋੜ 'ਤੇ ਜ਼ੋਰ ਦਿੰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਜਨ ਧਨ ਖਾਤਿਆਂ, ਆਧਾਰ, ਮੋਬਾਈਲ ਅਤੇ ਖ਼ਰੀਦਦਾਰੀ ਲਈ ਜੀਈਐਮ ਪੋਰਟਲ ਜਿਵੇਂ ਕਿ ਵੱਖ ਵੱਖ ਪਹਿਲਕਦਮੀਆਂ ਵਿੱਚ ਟੈਕਨਾਲੋਜੀ ਦੀ ਵਰਤੋਂ ਕੀਤੀ ਹੈ।

 

ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼ਾਹ ਨੇ ਕਿਹਾ ਕਿ ਜੀਓ-ਟੈਗਿੰਗ ਰਾਹੀਂ ਉਪਗ੍ਰਹਿ ਦੀਆਂ ਤਸਵੀਰਾਂ ਦੀ ਵਰਤੋਂ ਕਰਦੇ ਹੋਏ ਸਾਨੂੰ ਪਤਾ ਚੱਲ ਜਾਂਦਾ ਹੈ ਕਿ ਡੈਮ ਦਾ ਨਿਰਮਾਣ ਹੋਇਆ ਜਾਂ ਨਹੀਂ, ਡੈਮ ਵਿੱਚ ਪਾਣੀ ਦਾ ਪੱਧਰ ਕੀ ਹੈ ਅਤੇ ਡਰੋਨ ਦੀ ਵਰਤੋਂ ਨਾਲ ਸਿੰਚਾਈ ਦੀ ਨਿਗਰਾਨੀ ਵੀ ਕੀਤੀ ਜਾਂਦੀ ਹੈ।

 

ਸ਼ਾਹ ਨੇ ਕਿਹਾ ਕਿ ਹੁਣ ਕੇਦਾਰਨਾਥ ਵਿੱਚ ਕੰਮ ਚੱਲ ਰਿਹਾ ਹੈ ... ਹਰ ਮੌਸਮ ਵਿੱਚ ਚੱਲਦੀਆਂ ਰਹਿਣ ਵਾਲੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ, ਇਸ ਦੀ ਆਨਲਾਈਨ ਨਿਗਰਾਨੀ ਕੀਤੀ ਜਾ ਰਹੀ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਸਾਨੂੰ ਉਥੇ ਇੰਸਪੈਕਟਰ ਭੇਜਣ ਦੀ ਲੋੜ ਨਹੀਂ ਹੈ ਕਿਉਂਕਿ ਡਰੋਨ ਦੀ ਵਰਤੋਂ ਆਨਲਾਈਨ ਨਿਗਰਾਨੀ ਦਾ ਸਾਰਾ ਕੰਮ ਹੋ ਜਾਂਦਾ ਹੈ। ਇਹ ਆਨਲਾਈਨ ਨਿਗਰਾਨੀ ਦੀ ਸਫ਼ਲ ਵਰਤੋਂ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah says Kedarnath reconstruction project is being seen