ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਡਸੇ ’ਤੇ ਪ੍ਰੱਗਿਆ ਦੇ ਬਿਆਨ ਨੂੰ ਅਮਿਤ ਸ਼ਾਹ ਨੇ ਦਸਿਆ BJP ਤੋਂ ਉਲਟ

ਸਾਧਵੀਂ ਪ੍ਰੱਗਿਆ, ਅਨੰਤ ਹੇਗੜੇ ਸਮੇਤ ਕੁਝ ਭਾਜਪਾ ਆਗੂਆਂ ਦੇ ਵਿਵਾਦਾਂ ਨਾਲ ਭਰੇ ਬਿਆਨ ਆਪਣੇ ਨੋਟਿਸ ਚ ਲੈਣ ਮਗਰੋਂ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਾਰਟੀ ਦੀ ਮਰਿਆਦਾ ਅਤੇ ਵਿਚਾਰਧਾਰਾ ਦੇ ਉਲਟ ਇਨ੍ਹਾਂ ਬਿਆਨਾਂ ਨੂੰ ਪਾਰਟੀ ਨੇ ਗੰਭੀਰਤਾ ਨਾਲ ਤਿੰਨ ਬਿਆਨਾਂ ਨੂੰ ਅਨੁਸ਼ਾਸਨ ਕਮੇਤੀ ਨੂੰ ਭੇਜਣ ਦਾ ਫੈਸਲਾ ਲਿਆ ਹੈ।

 

ਅਮਿਤ ਸ਼ਾਹ ਨੇ ਆਪਣੇ ਟਵੀਟ ਚ ਕਿਹਾ ਕਿ ਦੋ ਦਿਨਾਂ ਚ ਅਨੰਤ ਕੁਮਾਰ ਹੇਗੜੇ, ਸਾਧਵੀ ਪ੍ਰੱਗਿਆ ਸਿੰਘ ਠਾਕੁਰ ਅਤੇ ਨਲਿਨ ਕਟੀਲ ਦੇ ਜਿਹੜੇ ਬਿਆਨ ਆਏ ਹਨ ਉਨ੍ਹਾਂ ਦੇ ਨਿਜੀ ਬਿਆਨ ਹਨ, ਉਨ੍ਹਾਂ ਬਿਆਨਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਕੋਈ ਸਬੰਧੀ ਨਹੀਂ ਹੈ।

 

ਅਮਿਤ ਸ਼ਾਹ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਆਪਣੇ ਬਿਆਨ ਵਾਪਸ ਲੈ ਲਏ ਹਨ ਤੇ ਮੁਆਫੀ ਵੀ ਮੰਗੀ ਹੈ। ਫਿਰ ਵੀ ਜਨਤਕ ਜੀਵਨ ਚ ਤਿੰਨਾਂ ਬਿਆਨਾਂ ਨੂੰ ਕਮੇਟੀ ਕੋਲ ਭੇਜਣ ਦਾ ਫੈਸਲਾ ਕੀਤਾ ਹੈ। ਕਮੇਟੀ ਤਿੰਨਾਂ ਆਗੂਆਂ ਤੋਂ ਉਨ੍ਹਾਂ ਦੇ ਜਵਾਬ ਲੈ ਕੇ ਰਿਪੋਰਟ 10 ਦਿਨਾਂ ਅੰਦਰ ਪਾਰਟੀ ਨੂੰ ਦੇਵੇ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:amit shah says pragya thakur statement on nathuram godse is against bjp ideology