ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ ’ਚ ਮਿਲੀ ਹਾਰ ਤੋਂ ਬਾਅਦ ਬੋਲੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ

ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਹੋਈ ਹਾਰ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਕਿਹਾ ਕਿ ਹੋ ਸਕਦਾ ਹੈ ਕਿ ਪਾਰਟੀ ਨੇਤਾਵਾਂ ਵੱਲੋਂ ਦਿੱਤੇ ਨਫ਼ਰਤ ਭਰੇ ਭਾਸ਼ਣ ਕਾਰਨ ਪਾਰਟੀ ਨੂੰ ਨੁਕਸਾਨ ਝੱਲਣਾ ਪਿਆ ਹੋਵੇ।

 

ਇੱਕ ਚੈਨਲ ਦੇ ਪ੍ਰੋਗਰਾਮ ਵਿੱਚ ਅਮਿਤ ਸ਼ਾਹ ਨੇ ਕਿਹਾ ਕਿ ਅਸੀਂ ਚੋਣਾਂ ਸਿਰਫ ਜਿੱਤਣ ਜਾਂ ਹਾਰਨ ਲਈ ਨਹੀਂ ਲੜਦੇ। ਭਾਜਪਾ ਇਕ ਅਜਿਹੀ ਪਾਰਟੀ ਹੈ ਜੋ ਆਪਣੀ ਵਿਚਾਰਧਾਰਾ ਦੇ ਵਿਸਥਾਰ ਵਿਚ ਵਿਸ਼ਵਾਸ ਰੱਖਦੀ ਹੈ।

 

ਅਮਿਤ ਸ਼ਾਹ ਨੇ ਕਿਹਾ, 'ਜਦੋਂ ਤੋਂ ਮੈਂ ਕੌਮੀ ਰਾਜਨੀਤੀ' ਆਇਆ ਹਾਂ, ਮੈਂ ਉਦੋਂ ਤੋਂ ਜੀਅ-ਜਾਨ ਨਾਲ ਚੋਣਾਂ ਲੜ ਰਿਹਾ ਹਾਂ। ਦਿੱਲੀ ਚੋਣਾਂ ਕੋਈ ਪਹਿਲੀ ਵਾਰ ਮਾੜਾ ਨਤੀਜਾ ਨਹੀਂ ਆਇਆ, ਕਈ ਵਾਰ ਇਸਦੇ ਉਲਟ ਨਤੀਜੇ ਆਏ ਹਨ, ਫਿਰ ਵੀ ਮੈਂ ਉਸੇ ਭਾਵਨਾ ਨਾਲ ਕੰਮ ਕੀਤਾ ਉਨ੍ਹਾਂ ਕਿਹਾ ਕਿ ਮੈਂ ਇੱਕ ਭਾਜਪਾ ਵਰਕਰ ਹਾਂ, ਇਸ ਲਈ ਮੈਂ ਆਪਣੀ ਵਿਚਾਰਧਾਰਾ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹਾਂ।

 

ਸ਼ਾਹ ਨੇ ਕਿਹਾ, "ਜਿਹੜਾ ਵੀ ਵਿਅਕਤੀ ਸੀਏਏ ਦੇ ਮੁੱਦੇ 'ਤੇ ਮੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ, ਉਹ ਮੇਰੇ ਦਫਤਰ ਤੋਂ ਸਮਾਂ ਲੈ ਸਕਦਾ ਹੈ, ਸਮਾਂ ਤਿੰਨ ਦਿਨਾਂ ਦੇ ਅੰਦਰ ਦਿੱਤਾ ਜਾਵੇਗਾ।" ਉਨ੍ਹਾਂ ਕਾਂਗਰਸਤੇ ਧਰਮ ਦੇ ਅਧਾਰ ਤੇ ਦੇਸ਼ ਨੂੰ ਵੰਡਣ ਦਾ ਦੋਸ਼ ਲਾਇਆ।

 

ਗ੍ਰਹਿ ਮੰਤਰੀ ਨੇ ਕਿਹਾ, 'ਦੇਸ਼ 70 ਸਾਲਾਂ ਤੋਂ ਕਈ ਮੁੱਦੇ ਲਟਕ ਰਹੇ ਸਨ। ਨਰਿੰਦਰ ਮੋਦੀ ਜੀ ਨੇ ਬਹੁਤ ਸਾਰੇ ਨਿਰਣਾਇਕ ਫੈਸਲੇ ਲਏ ਹਨ ਤੇ ਸਖਤ ਰਾਜਨੀਤਿਕ ਇੱਛਾ ਸ਼ਕਤੀ ਦਿਖਾਉਂਦੇ ਹੋਏ ਸਾਰੇ ਫੈਸਲੇ ਲਏ ਹਨ। ਜਿੱਥੋਂ ਤੱਕ ਵਿਰੋਧ ਦਾ ਸਵਾਲ ਹੈ, ਲੋਕਤੰਤਰ ਵਿੱਚ ਹਰੇਕ ਨੂੰ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ। ਪਰ ਕਿਸੇ ਨੂੰ ਵੀ ਬੱਸ-ਸਾੜਨ ਦਾ ਅਧਿਕਾਰ ਨਹੀਂ ਹੈ। ਸ਼ਾਂਤਮਈ ਧਰਨਾ ਕਰਨਾ ਜਾਂ ਕਿਸੇ ਦੀ ਬੱਸ-ਸਕੂਟੀ ਸਾੜ ਦੇਣੀ, ਇਨ੍ਹਾਂ ਦੋਵਾਂ ਮਾਮਲਿਆਂ ਅੰਤਰ ਹੈ।'

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah speaks after the defeat in Delhi elections