ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤ ਸ਼ਾਹ ਨੇ ਕੇਂਦਰੀ ਗ੍ਰਹਿ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ

ਅਮਿਤ ਸ਼ਾਹ ਨੇ ਕੇਂਦਰੀ ਗ੍ਰਹਿ ਮੰਤਰੀ ਵਜੋਂ ਕਾਰਜਭਾਰ ਸੰਭਾਲਿਆ

ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਗ੍ਰਹਿ ਮੰਤਰੀ ਦਾ ਅਹੁੱਦਾ ਸੰਭਾਲ ਲਿਆ। ਪਿਛਲੀ ਸਰਕਾਰ ਵਿਚ ਗ੍ਰਹਿ ਮੰਤਰੀ ਰਹੇ ਰਾਜਨਾਥ ਸਿੰਘ ਹੁਣ ਰੱਖਿਆ ਮੰਤਰਾਲੇ ਦੀ ਜ਼ਿੰਮੇਵਾਰੀ ਨਿਭਾਉਣਗੇ। ਨਿਰਮਲਾ ਸੀਤਾਰਮਣ ਵਿੱਤ ਮੰਤਰੀ ਬਣਾਈ ਗਈ ਹੈ ਤਾਂ ਵਿਦੇਸ਼ ਮੰਤਰਾਲੇ ਦੀ ਜ਼ਿੰਮੇਵਾਰੀ ਸਾਬਕਾ ਵਿਦੇਸ਼ ਸਕੱਤਰ ਜੈਸ਼ੰਕਰ ਨੂੰ ਦਿੱਤੀ ਗਈ ਹੈ।

 

ਸ਼ਾਹ ਤਾਕਤਵਰ : ਗ੍ਰਹਿ ਮੰਤਰੀ ਦੀ ਜ਼ਿੰਮੇਵਾਰੀ ਮਿਲਣ ਨਾਲ ਹੀ ਅਮਿਤ ਸ਼ਾਹ ਸਰਕਾਰ ਵਿਚ ਬੇਹੱਦ ਤਾਕਤਵਾਰ ਮੰਤਰੀ ਬਣਕੇ ਉਭਰੇ ਹਨ। ਅਮੂਮਨ ਗ੍ਰਹਿ ਮੰਤਰਾਲਾ ਸਰਕਾਰ ਵਿਚ ਨੰਬਰ ਦੋ ਦੀ ਹੈਸੀਅਤ ਵਾਲੇ ਮੰਤਰੀ ਨੂੰ ਦਿੱਤਾ ਜਾਂਦਾ ਹੈ। ਅਟਲ ਜੀ ਦੀ ਸਰਕਾਰ ਵਿਚ ਲਾਲ ਕ੍ਰਿਸ਼ਨ ਅਡਵਾਨੀ ਗ੍ਰਹਿ ਮੰਤਰੀ ਰਹੇ। ਮੁਰਲੀ ਮਨੋਹਰ ਜੋਸ਼ੀ ਨੂੰ ਵੀ 13 ਦਿਨ ਦੀ ਸਰਕਾਰ ਵਿਚ ਇਹ ਜਿੰਮੇਵਾਰੀ ਦਿੱਤੀ ਗਈ ਸੀ। ਹਾਲਾਂਕਿ ਨੰਬਰ ਦੋ ਕੌਣ, ਇਸਦਾ ਜਵਾਬ ਜੇਕਰ ਸੀਨੀਅਰਤਾ ਕ੍ਰਮ ਦੇ ਲਿਹਾਜ ਨਾਲ ਮਿਲਣਾ ਹੈ ਤਾਂ ਅਜੇ ਵੀ ਰਾਜਨਾਥ ਸਿੰਘ ਮੰਤਰੀਆਂ ਦੀ ਸੀਨੀਅਰਤਾ ਸੂਚੀ ਵਿਚ ਨੰਬਰ ਉਤੇ ਉਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah take charge new Home Minister of the country Live Updates