ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਜ ਦੋ ਝਾਰਖੰਡ ਰੈਲੀਆਂ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਅੱਜ ਦੋ ਝਾਰਖੰਡ ਰੈਲੀਆਂ

ਅੱਜ ਦੋ ਦਸੰਬਰ ਨੂੰ ਝਾਰਖੰਡ ਦੇ ਚੋਣ ਮੈਦਾਨ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਡਟਣਗੇ। ਉਹ ਅੱਜ ਚੱਕਰਧਰਪੁਰ ਅਤੇ ਪੂਰਬੀ ਸਿੰਘਭੂਮ ਦੇ ਬਹਿਰਾਗੋੜਾ ’ਚ ਦੋ ਰੈਲੀਆਂ ਨੂੰ ਸੰਬੋਧਨ ਕਰਨਗੇ। ਚੱਕਰਧਰਪੁਰ ’ਚ ਅੱਜ ਉਹ ਭਾਜਪਾ ਦੇ ਸੂਬਾ ਪ੍ਰਧਾਨ ਲਕਸ਼ਮਣ ਗਿਲੂਵਾ ਅਤੇ ਬਹਿਰਾਗੋੜਾ ਵਿਖੇ ਉਹ ਆਪਣੇ ਉਮੀਦਵਾਰ ਕੁਣਾਲ ਸ਼ਾੜੰਗੀ ਲਈ ਜਨਤਾ ਤੋਂ ਵੋਟਾਂ ਮੰਗਣਗੇ। ਕੁਣਾਲ ਸ਼ਾੜੰਗੀ ਪਹਿਲਾਂ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਹੁੰਦੇ ਸਨ ਪਰ ਬਾਅਦ ’ਚ ਭਾਜਪਾ ’ਚ ਸ਼ਾਮਲ ਹੋ ਗਏ ਸਨ।

 

 

ਪਹਿਲਾਂ ਸ੍ਰੀ ਅਮਿਤ ਸ਼ਾਹ ਨੇ ਝਾਰਖੰਡ ਦੀਆਂ ਦੋ ਹੋਰ ਰੈਲੀਆਂ ਲਈ 1 ਦਸੰਬਰ ਨੂੰ ਇੱਥੇ ਪੁੱਜਣਾ ਸੀ ਪਰ ਉਨ੍ਹਾਂ ਦੇ ਰੁਝੇਵਿਆਂ ਕਾਰਨ ਇਹ ਰੈਲੀਆਂ ਰੱਦ ਕਰ ਦਿੱਤੀਆਂ ਗਈਆਂ ਸਨ। ਸ੍ਰੀ ਸ਼ਾਹ ਨੇ ਕੱਲ੍ਹ ਸਿਸਈ ਤੇ ਸਿਮਡੇਗਾ ਪੁੱਜਣਾ ਸੀ। ਮੀਡੀਆ ਮੁਤਾਬਕ ਸ੍ਰੀ ਅਮਿਤ ਸ਼ਾਹ ਦੀਆਂ ਪਿਛਲੀਆਂ ਦੋ ਰੈਲੀਆਂ ਵਿੱਚ ਬਹੁਤ ਘੱਟ ਲੋਕ ਪੁੱਜੇ ਸਨ; ਇਸ ਲਈ ਸ਼ਾਇਦ ਇਸ ਕਾਰਨ ਵੀ ਕੱਲ੍ਹ ਦੀਆਂ ਰੈਲੀਆਂ ਰੱਦ ਕੀਤੀਆਂ ਗਈਆਂ ਹੋਣ।

 

 

ਅੱਜ ਸ੍ਰੀ ਅਮਿਤ ਸ਼ਾਹ ਸਵੇਰੇ 11 ਵਜੇ ਚੱਕਰਧਰਪੁਰ ਪੁੱਜਣਗੇ ਤੇ 12 ਵਜੇ ਬਹਿਰਾਗੋੜ ਵਿਖੇ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਚਾਰ ਦਸੰਬਰ ਨੂੰ ਉੱਤਰ ਪਦੇਸ਼ ਦੇ ਉੱਪ–ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਭਾਜਪਾ ਆਗੂ ਮਨੋਜ ਤਿਵਾੜੀ ਵੀ ਝਾਰਖੰਡ ਪੁੱਜਣਗੇ।

 

 

5 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਝਾਰਖੰਡ ’ਚ ਕਈ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਉਹ ਪੰਜ ਦਸੰਬਰ ਨੂੰ 11:30 ਵਜੇ ਜਮਸ਼ੇਦਪੁਰ ਦੇ ਗੋਵਿੰਦਪੁਰ ਅਤੇ ਜੁਗਸਲਾਈ ਵਿਖੇ ਰੈਲੀਆਂ ਨੂੰ ਸੰਬੋਧਨ ਕਰਨਗੇ।

 

 

ਉਸੇ ਦਿਨ ਉਹ 12:30 ਵਜੇ ਬਾਗਬੇੜਾ–ਪੋਟਕਾ ਤੇ ਦੁਪਹਿਰ 2 ਵਜੇ ਈਚਾਗੜ੍ਹ ਵਿਖੇ ਭਾਜਪਾ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amit Shah to address two Jharkhand Rallies today