ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ 3 ਦਿਨਾਂ ਤੋਂ ਹਨ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ

ਅਮਿਤਾਭ ਬੱਚਨ 3 ਦਿਨਾਂ ਤੋਂ ਹਨ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ

ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਪਿਛਲੇ ਤਿੰਨ ਦਿਨਾਂ ਤੋਂ ਮੁੰਬਈ ਦੇ ਨਾਨਾਵਤੀ ਹਸਪਤਾਲ ’ਚ ਦਾਖ਼ਲ ਹਨ। ਰੂਟੀਨ ਚੈਕਅਪ ਲਈ ਉਨ੍ਹਾਂ ਨੂੰ ਮੰਗਲਵਾਰ ਨੁੰ ਦੁਪਹਿਰ 2 ਵਜੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਸ਼ਾਇਦ ਉਨ੍ਹਾਂ ਨੂੰ ਐਤਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲੇ।

 

 

ਇੱਥੇ ਵਰਨਣਯੋਗ ਹੈ ਕਿ ਅਮਿਤਾਭ ਬੱਚਨ ਰੂਟੀਨ ਚੈਕਅਪ ਲਈ ਹਸਪਤਾਲ ਜਾਂਦੇ ਰਹਿੰਦੇ ਹਨ। ਸਾਲ 2012 ’ਚ ਵੀ ਸਰਜਰੀ ਕਾਰਨ ਉਨ੍ਹਾਂ ਨੂੰ 12 ਦਿਨ ਲਗਾਤਾਰ ਹਸਪਤਾਲ ’ਚ ਰਹਿਣਾ ਪਿਆ ਸੀ। ਅਮਿਤਾਭ ਨੂੰ ਜਿਗਰ (ਲਿਵਰ) ਨਾਲ ਜੁੜੀਆਂ ਸਮੱਸਿਆਵਾਂ ਹਨ।

 

 

ਸਾਲ 1982 ’ਚ, ਫ਼ਿਲਮ ‘ਕੁਲੀ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਨੂੰ ਸੱਟ ਲੱਗ ਗਈ ਸੀ। ਤਦ ਉਨ੍ਹਾਂ ਦਾ ਬਹੁਤ ਖ਼ੂਨ ਵਹਿ ਗਿਆ ਸੀ। ਹਾਲਾਤ ਅਜਿਹੇ ਸਨ ਕਿ ਡਾਕਟਰਾਂ ਨੇ ਤਦ ਉਨ੍ਹਾਂ ਨੂੰ ਕਲੀਨਿਕਲ ਤੌਰ ਉੱਤੇ ਮ੍ਰਿਤਕ ਤੱਕ ਐਲਾਨ ਦਿੱਤਾ ਸੀ। ਕਾਫ਼ੀ ਖ਼ੂਨ ਵਹਿਹ ਜਾਣ ਕਾਰਨ ਹਾਦਸੇ ਤੋਂ ਬਾਅਦ ਉਨ੍ਹਾਂ ਨੂੰ 200 ਦਾਨੀਆਂ ਦੀ ਮਦਦ ਨਾਲ 60 ਬੋਤਲਾਂ ਖ਼ੂਨ ਚੜ੍ਹਾਇਆ ਗਿਆ ਸੀ। ਫਿਰ ਉਹ ਖ਼ਤਰੇ ਤੋਂ ਬਾਹਰ ਆਏ ਸਨ। ਉਸੇ ਦੌਰਾਨ ਉਨ੍ਹਾਂ ਨੂੰ ਇੱਕ ਹੋਰ ਬਿਮਾਰੀ ਨੇ ਆਣ ਘੇਰਿਆ ਸੀ।

 

 

ਦਰਅਸਲ, ਜਿਹੜੇ ਦਾਨੀਆਂ ਦਾ ਖ਼ੂਨ ਅਮਿਤਾਭ ਬੱਚਨ ਨੂੰ ਚੜ੍ਹਾਇਆ ਗਿਆ ਸੀ; ਉਨ੍ਹਾਂ ਵਿੱਚੋਂ ਇੱਕ ਹੈਪੇਟਾਇਟਿਸ–ਬੀ ਤੋਂ ਪੀੜ ਤਸੀ। ਉਹੀ ਵਾਇਰਸ ਅਮਿਤਾਭ ਬੱਚਨ ਦੇ ਸਰੀਰ ਅੰਦਰ ਵੀ ਚਲਾ ਗਿਆ ਸੀ। ਸਾਲ 2000 ਤੱਕ ਤਾਂ ਉਹ ਠੀਕ ਰਹੇ ਸਨ ਪਰ ਉਸ ਤੋਂ ਬਾਅਦ ਪਤਾ ਚੰਲਿਆ ਕਿ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਚੁੱਕਾ ਹੈ।

 

 

ਇਸ ਵੇਲੇ ਅਮਿਤਾਭ ਬੱਚਨ ਸਿਰਫ਼ 25 ਫ਼ੀ ਸਦੀ ਜਿਗਰ ਸਹਾਰੇ ਜਿਊਂਦੇ ਹਨ। ਹੈਪੇਟਾਇਟਿਸ–ਬੀ ਦੀ ਇਨਫ਼ੈਕਸ਼ਨ ਕਾਰਨ ਉਨ੍ਹਾਂ ਦਾ 75 ਫ਼ੀ ਸਦੀ ਜਿਗਰ ਖ਼ਰਾਬ ਹੋ ਚੁੱਕਾ ਹੈ।

 

 

ਇਸ ਵੇਲੇ ਵੀ ਅਮਿਤਾਭ ਬੱਚਨ ਬਹੁਤ ਸਾਰੀਆਂ ਫ਼ਿਲਮਾਂ ਕਰ ਰਹੇ ਹਨ। ਅੱਜ–ਕੱਲ੍ਹ ਉਨ੍ਹਾਂ ਦਾ ਸ਼ੋਅ ‘ਕੌਨ ਬਨੇਗਾ ਕਰੋੜਪਤੀ’ ਵੱਲ ਚੱਲ ਰਿਹਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan admitted in Mumbai s Nanawati Hospital for the last 3 days