ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਿਤਾਭ ਬੱਚਨ ਨੇ 1398 ਕਿਸਾਨਾਂ ਦਾ ਕਰਜ਼ਾ ਲਾਹਿਆ

ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਇੱਕ ਵਾਰ ਫਿਰ ਤੋਂ ਆਪਣੀ ਦਰਿਆ ਦਿਲੀ ਹੋਣ ਦੀ ਮਿਸਾਲ ਕਾਇਮ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਅਮਿਤਾਭ ਬੱਚਨ ਉੱਤਰ ਪ੍ਰਦੇਸ਼ ਦੇ 1398 ਕਿਸਾਨਾਂ ਦੇ 4.05 ਕਰੋੜ ਰੁਪਏ ਦੇ ਕਰਜ਼ੇ ਦਾ ਭੁਗਤਾਨ ਕੀਤਾ ਹੈ। ਮਹਾਨਾਇਕ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਬਲਾਗ ਤੇ ਸਾਂਝੀ ਕੀਤੀ ਹੈ। ਉਨ੍ਹਾਂ ਲਿਖਿਆ ਕਿ ਬੈਂਕ ਤੋਂ ਕਿਸਾਨਾਂ ਦੇ ਕਰਜ਼ੇ ਦੇ ਭੁਗਤਾਨ ਸਬੰਧੀ ਵਨ ਟਾਈਮ ਸੈਟਲਮੈਂਟ (ਓਟੀਐਸ) ਪ੍ਰਮਾਣ ਪੱਤਰ ਪ੍ਰਾਪਤ ਹੋ ਗਏ ਹਨ।

 

76 ਸਾਲਾ ਮੈਗਾਸਟਾਰ ਨੇ ਲਿਖਿਆ ਕਿ ਸਾਰਿਆਂ ਕਿਸਾਨਾਂ ਨੂੰ ਮੁੰਬਈ ਸੱਦਣਾ ਸੰਭਵ ਨਹੀਂ ਹੈ। ਇਸ ਲਈ ਇਨ੍ਹਾਂ ਚ 70 ਕਿਸਾਨਾਂ ਨੂੰ ਮੁੰਬਈ ਸੱਦ ਕੇ ਓਟੀਐਸ ਸੌਂਪੀ ਜਾਵੇਗੀ। ਇਨ੍ਹਾਂ ਕਿਸਾਨਾਂ ਨੂੰ ਲਖਨਊ ਤੋਂ ਮੁੰਬਈ ਲਿਆਉਣ ਲਈ ਰੇਲਵੇ ਦਾ ਇੱਕ ਕੋਚ ਬੁੱਕ ਕਰਵਾਇਆ ਗਿਆ ਹੈ। ਇਹ ਕਿਸਾਨ 25 ਨਵੰਬਰ ਨੂੰ ਲਖਨਊ ਤੋਂ ਤੁਰਣਗੇ ਅਤੇ 26 ਨਵੰਬਰ ਨੂੰ ਮੁੰਬਈ ਪਹੁੰਚਣਗੇ ਜਿੱਥੇ ਅਮਿਤਾਭ ਬੱਚਨ ਆਪਣੇ ਹੱਥਾਂ ਨਾਲ ਇਨ੍ਹਾਂ ਕਿਸਾਨਾਂ ਨੂੰ ਓਟੀਐਸ ਸੌਂਪਣਗੇ।

 

ਦੱਸਣਯੋਗ ਹੈ ਕਿ 26 ਨੂੰ ਹੀ ਮੁੰਬਈ ਹਮਲਿਆਂ ਦੀ 11ਵੀਂ ਬਰਸੀ ਵੀ ਹੈ। ਮਹਾਨਾਇਕ ਨੇ ਲਿਖਿਆ ਕਿ ਪਹਿਲਾਂ ਮਹਾਰਾਸ਼ਟਰ ਦੇ 350 ਕਿਸਾਨਾਂ ਦੇ ਕਰਜ਼ੇ ਮੁਆਫ ਕਰਾਉਣ ਚ ਮਦਦ ਕੀਤੀ ਸੀ ਜਦਕਿ ਹੁਣ ਯੂਪੀ ਦੇ ਕਿਸਾਨਾਂ ਲਈ ਇਹ ਕੰਮ ਕੀਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amitabh Bachchan removed loan of 1398 farmers