ਅੰਮ੍ਰਿਤਸਰ ਤੋਂ ਦਿੱਲੀ ਜਾ ਰਹੀ ਇੱਕ ਪ੍ਰਾਈਵੇਟ ਵੌਲਵੋ ਬੱਸ ਦੇ ਹਾਦਸਾਗ੍ਰਸਤ ਹੋ ਜਾਣ ਕਾਰਨ ਦੋ ਔਰਤਾਂ ਦੀ ਮੌਤ ਹੋ ਗਈ ਤੇ 12 ਹੋਰ ਜ਼ਖ਼ਮੀ ਹੋ ਗਏ। ਇਹ ਹਾਦਸਾ ਅੱਜ ਬੁੱਧਵਾਰ ਤੜਕੇ ਸਾਢੇ ਪੰਜ ਵਜੇ ਸੋਨੀਪਤ ਜ਼ਿਲ੍ਹੇ ’ਚ ਰਾਏ ਕਸਬੇ ਲਾਗੇ ਵਾਪਰਿਆ।
ਪੁਲਿਸ ਮੁਤਾਬਕ ਬੱਸ ਡਰਾਇਵਰ ਨੇ ਜਦੋਂ ਸਾਹਮਣਿਓਂ ਆ ਰਹੇ ਇੱਕ ਟਰੱਕ ਤੋਂ ਬਚਣ ਲਈ ਸਟੀਅਰਿੰਗ ਘੁਮਾਇਆ, ਤਾਂ ਬੱਸ ਨਾਲ ਹੀ ਬਣ ਰਹੀ ਇੱਕ ਇਮਾਰਤ ਦੀਆਂ ਲੋਹੇ ਦੀਆਂ ਰਾਡਾਂ ਨਾਲ ਜਾ ਟਕਰਾ ਕੇ ਪਲਟ ਗਈ
ਇਸ ਬੱਸ ਵਿੱਚ ਉਸ ਵੇਲੇ 50 ਵਿਅਕਤੀ ਸਵਾਰ ਸਨ। ਜ਼਼ਖ਼ਮੀਆਂ ਨੂੰ ਸੋਨੀਪਤ ਦੇ ਸਰਕਾਰੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਖ਼ਬਰ ਲਿਖੇ ਜਾਣ ਤੱਕ ਮ੍ਰਿਤਕ ਔਰਤਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ ਸੀ।