ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰੇਲ ਹਾਦਸੇ `ਤੇ ਰਾਜਨੀਤੀ ਕਰਨਾ ਠੀਕ ਨਹੀਂ : ਰੇਲ ਰਾਜ ਮੰਤਰੀ

ਰੇਲ ਹਾਦਸੇ `ਤੇ ਰਾਜਨੀਤੀ ਕਰਨਾ ਠੀਕ ਨਹੀਂ : ਰੇਲ ਰਾਜ ਮੰਤਰੀ

ਅੰਮ੍ਰਿਤਸਰ ਰੇਲ ਹਾਦਸੇ `ਤੇ ਰੇਲ ਰਾਜ ਮੰਤਰੀ ਮਨੋਜ ਸਿਨਹਾ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਸਾਰੇ ਤਰ੍ਹਾਂ ਦੀ ਮਦਦ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਕਰਨ ਦਾ ਮੌਕਾ ਨਹੀਂ ਹੈ। ਜ਼ਖਮੀਆਂ ਦੇ ਇਲਾਜ ਲਈ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਮਨੋਜ ਸਿਨਹਾ ਨੇ ਕਿਹਾ ਕਿ ਇਸ ਪ੍ਰੋਗਰਾਮ ਦੀ ਰੇਲਵੇ ਨੂੰ ਕੋਈ ਅਗਾਊ ਸੂਚਨਾ ਨਹੀਂ ਦਿੱਤੀ ਗਈ ਸੀ।

 

 

ਅੰਮ੍ਰਿਤਸਰ `ਚ ਵਾਪਰੇ ਭਿਆਨਕ ਰੇਲਵੇ ਹਾਦਸੇ `ਚ ਕਈ ਪਰਿਵਾਰ ਉਜੜ ਗਏ। ਹਾਦਸੇ ਤੋਂ ਬਾਅਦ ਇਹ ਗੱਲ ਸਾਹਮਣੇ ਆਉਣ ਲੱਗੀ ਕਿ ਡਰਾਈਵਰ ਨੇ ਰੇਲ ਗੱਡੀ ਹੌਲੀ ਨਹੀਂ ਕੀਤੀ ਇਸ ਲਈ ਇਹ ਹਾਦਸਾ ਵਾਪਰਿਆ।

 

ਇਸ ਤੋਂ ਬਾਅਦ ਸੀਪੀਆਰਓ ਉਤਰੀ ਰੇਲਵੇ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਹੋਏ ਹਾਦਸੇ `ਚ 58 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ 48 ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਇਸ `ਚ ਅਜਿਹਾ ਕੁਝ ਨਹੀਂ ਲੱਗਦਾ ਕਿ ਲੋਕਲ ਡਰਾਈਵਰ ਦੀ ਇਸ ਘਟਨਾ `ਚ ਕੋਈ ਗਲਤੀ ਹੈ। ਘਟਨਾ ਤੋਂ ਠੀਕ ਦੋ ਮਿੰਟ ਪਹਿਲਾਂ ਹੀ ਉਸੇ ਰਸਤੇ ਤੋਂ ਅੰਮ੍ਰਿਤਸਰ-ਹਾਵੜਾ ਮੇਲ ਲੰਘੀ ਸੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Amritsar rail accident no drivers fault CPRO Northern Railway