ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੀਨ ਵਿਰੁੱਧ ਬੋਲਣ 'ਤੇ ਅਮੂਲ ਦਾ ਟਵਿੱਟਰ ਅਕਾਊਂਟ ਬਲਾਕ, ਸੋਸ਼ਲ ਮੀਡੀਆ 'ਤੇ ਲੋਕਾਂ ਨੇ ਕੱਢਿਆ ਗੁੱਸਾ

ਇਕ ਪਾਸੇ ਸਨਿੱਚਰਵਾਰ ਨੂੰ ਭਾਰਤ ਤੇ ਚੀਨ ਵਿਚਕਾਰ ਸਰਹੱਦ 'ਤੇ ਤਣਾਅ ਨੂੰ ਲੈ ਕੇ ਕਮਾਂਡਰ ਪੱਧਰੀ ਗੱਲਬਾਤ ਹੋਈ, ਉੱਥੇ ਹੀ ਦੂਜੇ ਪਾਸੇ ਦੁਨੀਆਂ ਭਰ 'ਚ ਡੇਅਰੀ ਉਤਪਾਦਾਂ ਲਈ ਮਸ਼ਹੂਰ ਅਮੂਲ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਟਵਿੱਟਰ ਨੇ ਬਲਾਕ ਕਰ ਦਿੱਤਾ ਹੈ। ਹਾਲਾਂਕਿ, ਹੁਣ ਅਮੂਲ ਦਾ ਟਵਿੱਟਰ ਪੇਜ਼ ਦੁਬਾਰਾ ਚਾਲੂ ਕਰ ਦਿੱਤਾ ਗਿਆ ਹੈ। ਅਮੂਲ ਨੇ ਚਾਈਨਾ ਮਿਲਟਰੀ ਦਾ ਹਵਾਲਾ ਦਿੰਦਿਆਂ ਇੱਕ ਕ੍ਰਿਏਟਿਵ ਪੋਸਟ ਕੀਤਾ ਸੀ - 'ਐਗਜ਼ਿਟ ਦੀ ਡ੍ਰੈਗਨ'। ਇਸ ਕ੍ਰਿਏਟਿਵ ਦੇ ਕੈਪਸ਼ਨ 'ਚ ਅਮੂਲ ਨੇ ਕੈਂਪੇਨ ਚਲਾਉਂਦਿਆਂ ਲਿਖਿਆ ਸੀ - About the boycott of Chinese products…
 

 

ਅਮੂਲ ਟੋਪਿਕਲ 'ਚ ਲਾਲ ਅਤੇ ਚਿੱਟੇ ਰੰਗ ਦੀ ਪੋਸ਼ਾਕ ਪਹਿਨੀ ਆਈਕੋਨਿਕ ਅਮੂਲ ਗਰਲ ਨੂੰ ਆਪਣੇ ਦੇਸ਼ ਨੂੰ ਇੱਕ ਡ੍ਰੈਗਨ ਤੋਂ ਲੜ ਕੇ ਬਚਾਉਂਦੇ ਹੋਏ ਵਿਖਾਇਆ ਗਿਆ ਸੀ। ਇਸ ਦੇ ਪਿੱਛੇ ਚੀਨੀ ਵੀਡੀਓ ਸ਼ੇਅਰਿੰਗ ਮੋਬਾਈਲ ਐਪ ਟਿਕਟੋਕ ਦਾ ਲੋਗੋ ਵੀ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਕ੍ਰਿਏਟਿਵ 'ਚ ਵੱਡੇ-ਵੱਡੇ ਅੱਖਰਾਂ 'ਚ ਲਿਖਿਆ ਗਿਆ ਹੈ ਕਿ ਅਮੂਲ 'Made In India' ਬ੍ਰਾਂਡ ਹੈ ਅਤੇ ਇਸ ਦਾ ਫ਼ੋਕਸ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੈ-ਨਿਰਭਰ' ਮੁਹਿੰਮ 'ਤੇ ਹੈ।
 

 

ਟਵਿੱਟਰ ਯੂਜ਼ਰ ਅਦਵੈਤ ਕਾਲਾ ਨੇ ਟਵੀਟ ਕੀਤਾ ਕਿ ਟਵਿੱਟਰ ਨੇ ਇਸ ਤਰ੍ਹਾਂ ਦੀ ਵਫ਼ਾਦਾਰੀ ਉਸ ਦੇਸ਼ ਪ੍ਰਤੀ ਵਿਖਾਈ ਹੈ, ਜਿਸ ਨੇ ਉਸ ਦੇ ਉੱਪਰ ਪਾਬੰਦੀ ਲਗਾਈ ਹੋਈ ਹੈ। ਅਮੂਲ ਭਾਰਤੀ ਹੈ ਅਤੇ ਉਸ 'ਤੇ ਮਾਣ ਹੈ। ਜਦਕਿ ਇੱਕ ਹੋਰ ਟਵਿੱਟਰ ਯੂਜਰ ਨੇ ਲਿਖਿਆ ਕਿ ਅਮੂਲ ਨੂੰ ਟਵਿੱਟਰ ਨੇ ਕੁਝ ਮਿੰਟਾਂ ਲਈ ਅਜਿਹਾ ਕਰਨ 'ਤੇ ਬਲਾਕ ਕਰ ਦਿੱਤਾ, ਜਦਕਿ ਚੀਨ ਨੇ ਉਸ ਨੂੰ ਆਪਣੇ ਦੇਸ਼ 'ਚ ਮਨਜੂਰੀ ਨਹੀਂ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Amul Twitter account blocked for speaking out against Dragon public anger erupted on social media