ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਦੀ ’ਚ ਗਹਿਗੱਚ ਮੁਕਾਬਲਾ, ਦੋ ਅੱਤਵਾਦੀ ਹਲਾਕ ਤੇ ਇੱਕ ਫ਼ੌਜੀ ਜਵਾਨ ਫੱਟੜ

​​​​​​​ਕਸ਼ਮੀਰ ਵਾਦੀ ’ਚ ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਫ਼ੌਜੀ ਜਵਾਨ ਫੱਟੜ

ਜੰਮੂ–ਕਸ਼ਮੀਰ ਦੇ ਸੋਪੋਰ ਜ਼ਿਲ੍ਹੇ ਦੇ ਮਾਲਮਪਨਪੁਰਾ ਇਲਾਕੇ ’ਚ ਅੱਜ ਤੜਕੇ ਤੋਂ ਹੀ ਦਹਿਸ਼ਤਗਰਦਾਂ ਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਚੱਲ ਰਹੀ ਹੈ। ਇੱਥੇ ਦੋ ਅੱਤਵਾਦੀਆਂ ਦਾ ਖ਼ਾਤਮਾ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਦੀ ਗੋਲੀਬਾਰੀ ਕਾਰਨ ਇੱਕ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਇਆ ਹੈ ਤੇ ਗੋਲ਼ੀਬਾਰੀ ਦੋਵੇਂ ਪਾਸਿਓਂ ਹਾਲੇ ਵੀ ਜਾਰੀ ਹੈ।

 

 

ਇਸੇ ਦੌਰਾਨ ਜੰਮੂ–ਕਸ਼ਮੀਰ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਕੱਲ੍ਹ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਪੰਡੂਸ਼ਾਂ ਇਲਾਕੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ ਜਿਹੜਾ ਅੱਤਵਾਦੀ ਮਾਰਿਆ ਗਿਆ ਸੀ; ਉਸ ਦਾ ਸਬੰਧ ਜੈਸ਼–ਏ–ਮੁਹੰਮਦ ਨਾਂਅ ਦੀ ਦਹਿਸ਼ਤਗਰਦ ਜੱਥੇਬੰਦੀ ਨਾਲ ਹੈ।

 

 

ਦਰਅਸਲ, ਹੁਣ ਕਸ਼ਮੀਰ ਵਾਦੀ ਵਿੱਚ ਲੁਕੇ ਅੱਤਵਾਦੀਆਂ ਦੀ ਭਾਲ਼ ਵੱਡੇ ਪੱਧਰ ਉੱਤੇ ਕੀਤੀ ਜਾ ਰਹੀ ਹੈ। ਇਸੇ ਲਈ ਹੁਣ ਵਾਦੀ ਵਿੱਚ ਵੱਡੇ ਪੱਧਰ ਉੱਤੇ ਨੀਮ ਫ਼ੌਜੀ ਬਲ ਸੱਦੇ ਗਏ ਹਨ।

 

 

ਅੱਤਵਾਦੀਆਂ ਦੇ ਸਾਰੇ ਗੁਪਤ ਟਿਕਾਣੇ ਖ਼ਤਮ ਕਰਨ ਦੀ ਯੋਜਨਾ ਭਾਰਤ ਸਰਕਾਰ ਦੀ ਹੋ ਸਕਦੀ ਹੈ। ਪਿੰਡਾਂ ਵਿੱਚ ਜਦੋਂ ਫ਼ੌਜ ਤਲਾਸ਼ੀ ਮੁਹਿੰਮਾਂ ਦੌਰਾਨ ਜਦੋਂ ਪੁੱਜਦੀ ਹੈ, ਤਾਂ ਅੱਤਵਾਦੀ ਉੱਥੇ ਕਿਸੇ ਨਾ ਕਿਸੇ ਖ਼ਾਲੀ ਪਏ ਘਰ ਅੰਦਰ ਲੁਕੇ ਹੁੰਦੇ ਹਨ ਤੇ ਉਹ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਹਨ। ਇੰਝ ਉੱਥੇ ਮੁਕਾਬਲਾ ਸ਼ੁਰੂ ਹੋ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Army man injured in an encounter at Sopore of J and K