ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਲਵਾਮਾ ’ਚ ਫੌਜ ਨੇ 3 ਅੱਤਵਾਦੀ ਮਾਰੇ, 1 ਜਵਾਨ ਸ਼ਹੀਦ, 1 ਨਾਗਰਿਕ ਹਲਾਕ

ਜੰਮੂ-ਕਸ਼ਮੀਰ ਦੇ ਪੁਲਵਾਮਾ ਚ ਵੀਰਵਾਰ ਤੜਕੇ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ ਸ਼ੁਰੂ ਹੋ ਗਿਆ। ਜਿਸ ਵਿਚ ਸੁਰੱਖਿਆ ਬਲਾਂ ਮੁਕਾਬਲੇ ਚ 3 ਅੱਤਵਾਦੀ ਮਾਰ ਦਿੱਤੇ ਹਨ ਜਦਕਿ ਇਕ ਜਵਾਨ ਸ਼ਹੀਦ ਹੋ ਗਿਆ ਤੇ ਇਕ ਸਥਾਨਕ ਨਾਗਰਿਕ ਦੀ ਮੌਤ ਹੋ ਗਈ ਹੈ। ਮੁਕਾਬਲਾ ਪੁਲਵਾਮਾ ਦੇ ਦਲੀਪੋਰਾ ਇਲਾਕੇ ਚ ਚੱਲ ਰਿਹਾ ਹੈ।

 

ਦਸਿਆ ਜਾ ਰਿਹਾ ਹੈ ਕਿ ਦਲੀਪੋਰਾ ਚ ਸੁਰੱਖਿਆ ਬਲਾਂ ਦੀ ਘੇਰਾਬੰਦੀ ਸਮੇਤ ਤਲਾਸ਼ੀ ਮੁਹਿੰਮ (ਕਾਸੋ) ਚਲਾਈ ਗਈ ਤੇ ਤੜਕੇ ਅਚਾਨਕ ਮੁਕਾਬਲਾ ਸ਼ੁਰੂ ਹੋ ਗਿਆ। ਸੂਤਰਾਂ ਮੁਤਾਬਕ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੂਫ਼ੀਆ ਜਾਣਕਾਰੀ ਦੇ ਆਧਾਰ ਤੇ ਕੌਮੀ ਰਾਈਫ਼ਲ (ਆਰਆਰ), ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਮੁਹਿੰਮ ਦਲ ਨੇ ਵੀਰਵਾਰ ਨੂੰ ਤੜਕੇ ਪੁਲਵਾਮਾ ਦੇ ਦਲੀਪੋਰਾ ਪਿੰਡ ਚ ਕਾਸੋ ਸ਼ੁਰੂ ਕੀਤਾ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An encounter between terrorists and security forces in Dalipora area of Pulwama