ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਮਬਨ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਚੱਲ ਰਿਹੈ ਮੁਕਾਬਲਾ

ਰਾਮਬਨ ’ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਚੱਲ ਰਿਹੈ ਮੁਕਾਬਲਾ

ਜੰਮੂ–ਕਸ਼ਮੀਰ ਦੇ ਰਾਮਬਨ ’ਚ ਬਟੋਟ–ਡੋਡਾ ਰੋਡ ਇਲਾਕੇ ਵਿੱਚ ਅੱਜ ਸਨਿੱਚਰਵਾਰ ਸਵੇਰੇ ਸੁਰੱਖਿਆ ਬਲਾਂ ਨੇ ਦੋ–ਤਿੰਨ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਹ ਮਿਲਦਿਆਂ ਹੀ ਇਲਾਕੇ ਦੀ ਘੇਰਾਬੰਦੀ ਕਰ ਲਈ। ਅੱਤਵਾਦੀਆਂ ਨੇ ਖ਼ੁਦ ਨੂੰ ਘਿਰੇ ਹੋਏ ਵੇਖ ਕੇ ਸੁਰੱਖਿਆ ਬਲਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਹ ਖ਼ਬਰ ਲਿਖੇ ਜਾਣ ਤੱਕ ਵੀ ਦੋਵੇਂ ਪਾਸਿਓਂ ਗੋਲੀਬਾਰੀ ਹੋ ਰਹੀ ਸੀ।

 

 

ਭਾਰਤੀ ਫ਼ੌਜ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਜ ਸਵੇਰੇ ਲਗਭਗ 7:30 ਵਜੇ ਦੋ ਵਿਅਕਤੀਆਂ ਨੇ ਬਟੋਟ–ਡੋਡਾ ਰੋਡ ਉੱਤੇ ਇੱਕ ਨਾਗਰਿਕ ਦਾ ਵਾਹਨ ਰੋਕਣ ਦਾ ਜਤਨ ਕੀਤਾ। ਵਾਹਨ ਦੇ ਡਰਾਇਵਰ ਨੂੰ ਉਨ੍ਹਾਂ ਦੋਵਾਂ ਦੀਆਂ ਸ਼ਕਲਾਂ ਤੇ ਚਾਲ–ਢਾਲ ਤੋਂ ਸ਼ੱਕ ਹੋਇਆ। ਉਸ ਨੇ ਇਸ ਬਾਰੇ ਲਾਗਲੀ ਫ਼ੌਜੀ ਚੌਕੀ ਉੱਤੇ ਸੂਚਿਤ ਕੀਤਾ।

 

 

ਭਾਰਤੀ ਫ਼ੌਜ ਦੇ ਜਵਾਨਾਂ ਨੇ ਤੁਰੰਤ ਦੋਵੇਂ ਸ਼ੱਕੀ ਅੱਤਵਾਦੀਆਂ ਦੀ ਭਾਲ ਵਿੱਚ ਇੱਕ ਮੁਹਿੰਮ ਸ਼ੁਰੂ ਕਰ ਦਿੱਤੀ। ਇਹ ਵੇਖ ਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਉੱਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

 

 

ਦਰਅਸਲ, ਜਦ ਤੋਂ ਜੰਮੂ–ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ–370 ਖ਼ਤਮ ਕੀਤੀ ਗਈ ਹੈ; ਤਦ ਤੋਂ ਹੀ ਪਾਕਿਸਤਾਨੀ ਹਮਾਇਤ ਪ੍ਰਾਪਤ ਅੱਤਵਾਦੀ ਕਸ਼ਮੀਰ ਵਾਦੀ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਚੱਕਰਾਂ ਵਿੱਚ ਹਨ। ਇਸੇ ਲਈ ਸੁਰੱਖਿਆ ਚੌਕਸੀ ਬਹੁਤ ਜ਼ਿਆਦਾ ਵਧਾ ਦਿੱਤੀ ਗਈ ਹੈ।

 

 

ਇੰਨੀ ਸਖ਼ਤ ਸੁਰੱਖਿਆ ਕਾਰਨ ਹੁਣ ਅੱਤਵਾਦੀ ਬੀਤੀ 5 ਅਗਸਤ ਤੋਂ ਲੁਕੇ ਹੋਏ ਹਨ। ਸੁਰੱਖਿਆ ਬਲਾਂ ਵੱਲੋਂ ਹੁਣ ਅੱਤਵਾਦੀਆਂ ਦੇ ਸਾਰੇ ਸ਼ੱਕੀ ਟਿਕਾਣਿਆਂ ਉੱਤੇ ਛਾਪੇ ਮਾਰੇ ਜਾ ਰਹੇ ਹਨ। ਇੱਕ ਖ਼ੁਫ਼ੀਆ ਜਾਣਕਾਰੀ ਮੁਤਾਬਕ ਇਸ ਵੇਲੇ ਜੰਮੂ–ਕਸ਼ਮੀਰ ਵਿੱਚ 300 ਦੇ ਲਗਭਗ ਸਰਗਰਮ ਅੱਤਵਾਦੀ ਮੌਜੂਦ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An encounter is going on between Extremists and Security Forces at Ramban