ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟੇਨ ’ਚ ਸੜਕ ਹਾਦਸੇ ਵਿਚ ਇਕ ਭਾਰਤੀ ਦੀ ਮੌਤ

ਬ੍ਰਿਟੇਨ ’ਚ ਸੜਕ ਹਾਦਸੇ ਵਿਚ ਇਕ ਭਾਰਤੀ ਦੀ ਮੌਤ

ਬ੍ਰਿਟੇਨ ਦੇ ਹੈਂਡਸਵਰਥ ਵਿਚ ਸ਼ਨੀਵਾਰ ਨੂੰ ਸੜਕ ਪਾਰ ਕਰਦੇ ਸਮੇਂ ਕਾਰ ਨਾਲ ਹੋਈ ਟੱਕਰ ਵਿਚ ਇਕ ਭਾਰਤੀ ਮੂਲ ਦੇ 29 ਸਾਲਾ ਵਿਅਕਤੀ ਰਾਜੇਸ਼ ਚੰਦ ਦੀ ਮੌਤ ਹੋ ਗਈ। ਹਾਦਸੇ ਬਾਅਦ ਕਾਰ ਚਾਲਕ ਮੌਕੇ ਉਤੇ ਫਰਾਰ ਹੋ ਗਿਆ।

 

ਪੁਲਿਸ ਨੇ ਚਸ਼ਮਦੀਦਾਂ ਨੂੰ ਸੂਚਨਾ ਸਾਂਝੀ ਕਰਨ ਦੀ ਅਪੀਲ ਕੀਤੀ ਹੈ। ਇਸ ਵਿਚ ਪੁਲਿਸ ਨੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਹਾਦਸੇ ਨੂੰ ਅੰਜਾਮ ਦੇਣ ਦੇ ਸ਼ੱਕ ਵਿਚ 30 ਸਾਲਾ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

 

ਮਿਡਲੈਂਡ ਪੁਲਿਸ ਦੀ ਗੰਭੀਰ ਸੜਕ ਹਾਦਸਾ ਜਾਂਚ ਇਕਾਈ ਦੇ ਜਾਂਚ ਕਰਤਾ ਸਾਰਜੇਟ ਪਾਲ ਜੇਸ ਨੇ ਕਿਹਾ ਕਿ ਕਿਸੇ ਨੂੰ ਵੀ ਜੇਕਰ ਕਾਰ ਦੀ ਜਾਣਕਾਰੀ ਹੈ ਤਾਂ ਪੁਲਿਸ ਨੂੰ ਦੱਸੇ।  ਇਸ ਵਿਚ ਰਾਜੇਸ਼ ਦੇ ਪਰਿਵਾਰ ਨੇ ਐਤਵਾਰ ਨੂੰ ਉਸਦੀ ਤਸਵੀਰ ਜਾਰੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian died in a road accident in Britain