ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੰਟਰੋਲ ਰੇਖਾ ਲਾਗੇ ਪਾਕਿ ਗੋਲੀਬਾਰੀ ’ਚ ਭਾਰਤੀ ਜਵਾਨ ਸ਼ਹੀਦ, 4 ਫੱਟੜ

​​​​​​​ਕੰਟਰੋਲ ਰੇਖਾ ਲਾਗੇ ਪਾਕਿ ਗੋਲੀਬਾਰੀ ’ਚ ਭਾਰਤੀ ਜਵਾਨ ਸ਼ਹੀਦ, 4 ਫੱਟੜ

ਜੰਮੂ–ਕਸ਼ਮੀਰ ਦੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਲਾਗੇ ਪਾਕਿਸਤਾਨੀ ਫ਼ੋਜ਼ ਵੱਲੋਂ ਕੀਤੀ ਜਾ ਰਹੀ ਅੰਨ੍ਹੇਵਾਹ ਗੋਲ਼ੀਬਾਰੀ ਦੌਰਾਨ ਇੱਕ ਭਾਰਤੀ ਜਵਾਨ ਸ਼ਹੀਦ ਹੋ ਗਿਆ ਹੈ ਤੇ ਚਾਰ ਹੋਰ ਫੱਟੜ ਹੋ ਗਏ ਹਨ।

 

 

ਪੀਟੀਆਈ ਦੀ ਰਿਪੋਰਟ ਅਨੁਸਾਰ ਪਾਕਿਸਤਾਨੀ ਫ਼ੌਜ ਦੀ ਗੋਲੀਬਾਰੀ ਅੱਜ ਸਵੇਰੇ 11 ਵਜੇ ਪੁੰਛ ਸੈਕਟਰ ਦੀ ਕ੍ਰਿਸ਼ਨਾ ਘਾਟੀ ’ਚ ਸ਼ੁਰੂ ਹੋਈ। ਪਾਕਿਸਤਾਨ ਵੱਲੋਂ ਛੋਟੇ ਹਥਿਆਰਾਂ ਦੀ ਮਦਦ ਨਾਲ ਗੋਲੀਬਾਰੀ ਕੀਤੀ ਗਈ ਤੇ ਮੋਰਟਾਰ ਸੁੱਟੇ ਗਏ। ਭਾਰਤੀ ਫ਼ੌਜੀ ਜਵਾਨਾਂ ਨੇ ਉਸ ਗੋਲੀਬਾਰੀ ਦਾ ਮੂੰਹ–ਤੋੜ ਜਵਾਬ ਵੀ ਦਿੱਤਾ।

 

 

ਪਾਕਿਸਤਾਨ ਨੇ ਪਿਛਲੇ ਹਫ਼ਤੇ ਦੋਸ਼ ਲਾਇਆ ਸੀ ਕਿ ਭਾਰਤੀ ਫ਼ੌਜਾਂ ਨੇ ਉਸ ਦੇ ਤਿੰਨ ਜਵਾਨ ਮਾਰ ਦਿੱਤੇ ਸਨ। ਤਦ ਉਸ ਨੇ ਉਸ ਘਟਨਾ ਨੂੰ ਲੈ ਕੇ ਇਸਲਾਮਾਬਾਦ ਸਥਿਤ ਭਾਰਤ ਦੇ ਡਿਪਟੀ ਹਾਈ ਕਮਿਸ਼ਨਰ ਗੌਰਵ ਆਹਲੂਵਾਲੀਆ ਨੂੰ ਤਲਬ ਕਰ ਲਿਆ ਗਿਆ ਸੀ।

 

 

ਡਾਇਰੈਕਟਰ ਜਨਰਲ (ਦੱਖਣੀ ਏਸ਼ੀਆ ਅਤੇ ਸਾਰਕ) ਮੁਹੰਮਦ ਫ਼ੈਸਲ, ਜੋ ਵਿਦੇਸ਼ ਮੰਤਰਾਲੇ ਦੇ ਤਰਜਮਾਨ ਵੀ ਹਨ, ਨੇ ਸ੍ਰੀ ਆਹਲੂਵਾਲੀਆ ਨੂੰ ਸੱਦ ਕੇ 15 ਅਗਸਤ ਨੂੰ ਭਾਰਤੀ ਫ਼ੌਜਾਂ ਵੱਲੋਂ ਕੀਤੀ ਕਥਿਤ ਗੋਲੀਬਾਰੀ ਦੀ ਸਖ਼ਤ ਨਿਖੇਧੀ ਕੀਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An Indian Jawan martyred in Pakistani firing at LoC 4 injured