ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜਾਮੀਆ ’ਵਰਸਿਟੀ ਹਿੰਸਾ ਦੇ ਇੱਕ ਜ਼ਖ਼ਮੀ ਨੇ ਮੰਗਿਆ 2 ਕਰੋੜ ਰੁਪਏ ਮੁਆਵਜ਼ਾ

ਜਾਮੀਆ ’ਵਰਸਿਟੀ ਹਿੰਸਾ ਦੇ ਇੱਕ ਜ਼ਖ਼ਮੀ ਨੇ ਮੰਗਿਆ 2 ਕਰੋੜ ਰੁਪਏ ਮੁਆਵਜ਼ਾ

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਇੱਕ ਜ਼ਖ਼ਮੀ ਵਿਦਿਆਰਥੀ ਦੀ ਪਟੀਸ਼ਨ ’ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ, ਦਿੱਲੀ ਸਰਕਾਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਹੈ।

 

 

ਦਰਅਸਲ, ਜ਼ਖ਼ਮੀ ਵਿਦਿਆਰਥੀ ਸ਼ਾਇਆਨ ਮੁਜੀਬ ਨੇ ਦੋ ਕਰੋੜ ਰੁਪਏ ਦਾ ਮੁਆਵਜ਼ਾ ਮੰਗਿਆ ਹੈ।

 

 

ਸ਼ਾਇਆਨ ਮੁਜੀਬ ਦਾ ਕਹਿਦਾ ਹੈ ਕਿ ਉਹ 15 ਦਸੰਬਰ ਨੂੰ ਯੂਨੀਵਰਸਿਟੀ ਅੰਦਰ ਹੋਰ ਵਿਦਿਆਰਥੀਆਂ ਨਾਲ ਲਾਇਬ੍ਰੇਰੀ ’ਚ ਬੈਠਾ ਸੀ, ਤਦ ਹੀ ਹਮਲਾ ਹੋਇਆ ਤੇ ਉਹ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ ਸੀ।

 

 

ਸ਼ਾਇਆਨ ਦੇ ਇਲਾਜ ’ਤੇ ਹੁਣ ਤੱਕ ਢਾਈ ਲੱਖ ਰੁਪਏ ਖ਼ਰਚ ਹੋ ਚੁੱਕੇ ਹਨ। ਹਾਈ ਕੋਰਟ ਨੇ ਹੁਣ ਜਾਮੀਆ ਯੂਨੀਵਰਸਿਟੀ ਦੀ ਹਿੰਸਾ ਨਾਲ ਹੋਰ ਪਟੀਸ਼ਨਾਂ ਦੇ ਨਾਲ ਮੁਜੀਬ ਦੀ ਪਟੀਸ਼ਨ ਨੂੰ ਵੀ ਜੋੜ ਦਿੱਤਾ ਹੈ।

 

 

ਇਨ੍ਹਾਂ ਪਟੀਸ਼ਨਾਂ ’ਤੇ ਹੁਣ ਆਉਂਦੇ ਜੂਨ ਮਹੀਨੇ ’ਚ ਸੁਣਵਾਈ ਹੋਵੇਗੀ।

 

 

ਜਾਮੀਆ ਮਿਲੀਆ ਇਸਲਾਮੀਆ ’ਚ ਬੀਤੇ ਵਰ੍ਹੇ 15 ਦਸੰਬਰ ਨੂੰ ਢਾਹੇ ਗਏ ਤਸ਼ੱਦਦ ਦਾ ਇੱਕ ਵਿਡੀਓ ਵੀ ਕੱਲ੍ਹ ਸਾਹਮਣੇ ਆਇਆ ਸੀ। ਇਹ ਵਿਡੀਓ ‘ਜਾਮੀਆ ਕੋਆਰਡੀਨੇਸ਼ਨ ਕਮੇਟੀ’ ਨੇ ਜਾਰੀ ਕੀਤਾ ਸੀ; ਜਿਸ ਵਿੱਚ ਸੁਰੱਖਿਆ ਬਲ ਲਾਇਬ੍ਰੇਰੀ ’ਚ ਮੌਜੂਦ ਵਿਦਿਆਰਥੀਆਂ ’ਤੇ ਡੰਡੇ ਵਰ੍ਹਾਉਂਦੇ ਵਿਖਾਈ ਦੇ ਰਹੇ ਹਨ।

 

 

ਇਸ ਕਮੇਟੀ ਦਾ ਦਾਅਵਾ ਹੈ ਕਿ 15 ਦਸੰਬਰ ਨੂੰ ਜਦੋਂ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਅੰਦੋਲਨ ਹੋਇਆ ਸੀ, ਤਦ ਉਸ ਦੌਰਾਨ ਪੁਲਿਸ ਨੇ ਜਾਮੀਆ ਦੇ ਅੰਦਰ ਬਣੀ ਲਾਇਬ੍ਰੇਰੀ ’ਚ ਵੀ ਵਿਦਿਆਰਥੀਆਂ ਉੱਤੇ ਡਾਂਗਾਂ ਵਰ੍ਹਾਈਆਂ ਸਨ। ਜਾਮੀਆ ਕੋਆਰਡੀਨੇਸ਼ਨ ਕਮੇਟੀ ਨੇ ਇਹ ਵਿਡੀਓ ਆਪਣੇ ਟਵਿਟਰ ਹੈਂਡਲ ’ਤੇ ਸ਼ੇਅਰ ਕੀਤਾ ਹੈ। ਇਸ ਵਿਡੀਓ ’ਚ ਵਿਦਿਆਰਥੀ ਲਾਇਬ੍ਰੇਰੀ ’ਚ ਪੜ੍ਹਦੇ ਵਿਖਾਈ ਦੇ ਰਹੇ ਹਨ।

 

 

ਪੁਲਿਸ ਉੱਥੇ ਅਮਨ–ਅਮਾਨ ਨਾਲ ਪੜ੍ਹਦੇ ਵਿਦਿਆਰਥੀਆਂ ’ਤੇ ਡਾਂਗਾਂ ਵਰ੍ਹਾਉਂਦੀ ਸਾਫ਼ ਦਿਸ ਰਹੀ ਹੈ। ਵਿਦਿਆਰਥੀਆਂ ਦੇ ਹੱਥਾਂ ’ਚ ਕਿਤਾਬਾਂ ਹਨ।

 

 

ਜਾਮੀਆ ਕੋਆਰਡੀਨੇਸ਼ਨ ਨੇ ਇਸ ਵਿਡੀਓ ਬਾਰੇ ਇਹ ਵੀ ਕਿਹਾ ਹੈ ਕਿ ਸੀਸੀਟੀਵੀ ਫ਼ੁਟੇਜ ’ਚ ਸਾਫ਼ ਵਿਖਾਈ ਦੇ ਰਿਹਾ ਹੈ ਕਿ ਅਜਿਹਾ ਤਸ਼ੱਦਦ ਢਾਹੁਣ ਦੀ ਹਦਾਇਤ ਪੁਲਿਸ ਨੂੰ ਪਿੱਛੋਂ ਕਿਸ ਨੇ ਦਿੱਤੀ ਹੋ ਸਕਦੀ ਹੈ। ਜਾਮੀਆ ਦੇ ਵਿਦਿਆਰਥੀ ਆਪਣੀ ਪ੍ਰੀਖਿਆ ਦੀਆਂ ਤਿਆਰੀਆਂ ਪੁਰਾਣੇ ਰੀਡਿੰਗ ਹਾਲ ’ਚ ਕਰ ਰਹੇ ਸਨ, ਤਦ ਹੀ ਪੁਲਿਸ ਨੇ ਆ ਕੇ ਅਚਾਨਕ ਉਨ੍ਹਾਂ ’ਤੇ ਤਸ਼ੱਦਦ ਢਾਹੁਣਾ ਸ਼ੁਰੂ ਕਰ ਦਿੱਤਾ।

 

 

ਦਿੱਲੀ ਪੁਲਿਸ ਨੇ ਕਿਹਾ ਹੈ ਕਿ ਇਸ ਵਿਡੀਓ ’ਚ ਕੁਝ ਨਕਾਬਪੋਸ਼ ਲੋਕ ਵੀ ਵਿਖਾਈ ਦੇ ਰਹੇ ਹਨ।  ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦਾ ਜਾਮੀਆ ਕੋਆਰਡੀਨੇਸ਼ਨ ਕਮੇਟੀ ਨਾਲ ਕੋਈ ਸਬੰਧ ਨਹੀਂ ਹੈ। ਇਹ ਕਮੇਟੀ ਸੀਏਏ ਤੇ ਐੱਨਆਰਸੀ ਵਿਰੁੱਧ ਜਾਰੀ ਅੰਦੋਲਨਾਂ ਨੂੰ ਲੀਡ ਕਰ ਰਹੀ ਹੈ।

 

 

ਇਸ ਕਮੇਟੀ ਵੱਲੋਂ ਜਾਰੀ ਕੀਤੀ ਗਈ ਐਕਸਕਲੂਸਿਵ ਵਿਡੀਓ ਇਸ ਵੇਲੇ ਟੀਵੀ ਚੈਨਲ ‘ਆਜ ਤੱਕ’ ਪ੍ਰਸਾਰਿਤ ਕੀਤੀ ਜਾ ਰਹੀ ਹੈ ਪਰ ਬਹੁਤੇ ਟੀਵੀ ਚੈਨਲ ਇਸ ਵਿਡੀਓ ਦਾ ਪ੍ਰਸਾਰਣ ਨਹੀਂ ਕਰ ਰਹੇ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An injured of Jamia University seeks Rs 2 Crore compensation