ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਝੁੱਗੀ ’ਚ ਰਹਿ ਰਿਹੈ ਇਹ ਵਿਧਾਇਕ, ਲੋਕ ਚੰਦਾ ’ਕੱਠਾ ਕਰ ਬਣਵਾ ਰਹੇ ਮਕਾਨ

ਝੁੱਗੀ ’ਚ ਰਹਿ ਰਿਹੈ ਇਹ ਵਿਧਾਇਕ, ਲੋਕ ਚੰਦਾ ’ਕੱਠਾ ਕਰ ਬਣਵਾ ਰਹੇ ਮਕਾਨ

ਮੱਧ ਪ੍ਰਦੇਸ਼ ਦੇ ਸ਼ਿਓਪੁਰ ਜ਼ਿਲ੍ਹੇ ਦੀ ਵਿਜੇਪੁਰ ਵਿਧਾਨ ਸਭਾ ਸੀਟ ਤੋਂ ਸੀਤਾਰਾਮ ਆਦਿਵਾਸੀ ਨਾਂਅ ਦੇ ਭਾਜਪਾ ਵਿਧਾਇਕ ਆਪਣੇ ਪਰਿਵਾਰ ਸਮੇਤ ਇੰਕ ਝੁੱਗੀ ਵਿੱਚ ਰਹਿ ਰਹੇ ਹਨ। ਹੁਣ ਉਨ੍ਹਾਂ ਦੇ ਹਲਕੇ ਦੀ ਜਨਤਾ ਆਪਣੇ ਵਿਧਾਇਕ ਨੂੰ ਚੰਦਾ ਇਕੱਠਾ ਕਰ ਕੇ ਇੱਕ ਪੱਕਾ ਮਕਾਨ ਬਣਵਾ ਕੇ ਦੇ ਰਹੀ ਹੈ। ਦਰਅਸਲ, ਸਥਾਨਕ ਲੋਕ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਵਿਧਾਇਕ ਝੁੱਗੀ ਵਿੱਚ ਰਹੇ; ਇਸੇ ਲਈ ਲੋਕਾਂ ਨੇ ਆਪਸੀ ਸਹਿਯੋਗ ਨਾਲ ਇੱਕ ਰਕਮ ਇਕੱਠੀ ਕਰ ਲਈ ਹੈ ਤੇ ਹੁਣ ਸੀਤਾਰਾਮ ਹੁਰਾਂ ਦਾ ਪੱਕਾ ਮਕਾਨ ਤਿਆਰ ਹੋ ਰਿਹਾ ਹੈ।

 

 

ਸ੍ਰੀ ਸੀਤਾਰਾਮ ਨੇ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਦੇ ਪੁਰਾਣੇ ਆਗੂ ਰਾਮਨਿਵਾਸ ਰਾਵਤ ਨੂੰ ਹਰਾਇਆ ਹੈ। ਸ੍ਰੀ ਸੀਤਾਰਾਮ ਨੇ ਤੀਜੀ ਵਾਰ ਚੋਣ ਲੜੀ ਸੀ। ਉਹ ਲਗਾਤਾਰ ਦੋ ਚੋਣਾਂ ਹਾਰੇ ਪਰ ਐਤਕੀਂ ਉਨ੍ਹਾਂ ਨੇ ਚੋਣ ਜਿੱਤ ਕੇ ਹੀ ਵਿਖਾ ਦਿੱਤੀ।

 

 

ਇਨ੍ਹੀਂ ਦਿਨੀਂ ਉਹ ਸ਼ਾਮ ਵੇਲੇ ਅਕਸਰ ਆਪਣੀ ਝੁੱਗੀ ਦੇ ਬਾਹਰ ਮੰਜੀ ’ਤੇ ਬਹਿ ਕੇ ਅੱਗ ਸੇਕਦੇ ਵਿਖਾਈ ਦਿੰਦੇ ਹਨ। ਸ੍ਰੀ ਸੀਤਾਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਪੈਸਾ ਨਹੀਂ ਹੈ, ਇਸੇ ਲਈ ਉਹ ਆਪਣੇ ਪਰਿਵਾਰ ਨਾਲ ਝੁੱਗੀ ਵਰਗੇ ਕੱਚੇ ਮਕਾਨ ਵਿੱਚ ਰਹਿੰਦੇ ਹਨ। ਪਹਿਲਾਂ ਕਦੇ ਉਹ ਕਾਂਗਰਸ ਦੇ ਮੈਂਬਰ ਹੁੰਦੇ ਸਨ ਪਰ ਜਦੋਂ ਉੱਥੇ ਕੋਈ ਅਹਿਮੀਅਤ ਨਹੀਂ ਮਿਲੀ, ਤਾਂ ਭਾਜਪਾ ਵਿੱਚ ਆ ਗਏ। ਦੋ ਚੋਣਾਂ ਹਾਰਨ ਤੋਂ ਬਾਅਦ ਤੀਜੀ ਵਾਰ ਜਿੱਤ ਨਸੀਬ ਹੋਈ।

 

 

ਵਿਧਾਇਕ ਸੀਤਾਰਾਮ ਦੇ ਇੱਕ ਪ੍ਰਸ਼ੰਸਕ ਧਨਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਧੀਆ ਨਹੀਂ ਲੱਗਦਾ ਕਿ ਉਨ੍ਹਾਂ ਦਾ ਨੁਮਾਇੰਦਾ ਝੁੱਗੀ ਵਰਗੇ ਮਕਾਨ ਵਿੱਚ ਰਹੇ। ਉਂਝ ਸ੍ਰੀ ਸੀਤਾਰਾਮ ਆਦਿਵਾਸੀ ਕਰਾਹਲ ਬਲਾਕ ਦੇ ਪਿਪਰਾਨੀ ਪਿੰਡ ਦੇ ਜੰਮਪਲ਼ ਹਨ। ਉਸੇ ਪਿੰਡ ਵਿੱਚ ਹੁਣ ਉਨ੍ਹਾਂ ਦਾ ਇੱਕ ਪੱਕਾ ਮਕਾਨ ਉਸਾਰਿਆ ਜਾ ਰਿਹਾ ਹੈ। ਉਹ ਖ਼ੁਦ ਦੱਸਦੇ ਹਨ ਕਿ ਲੋਕਾਂ ਨੇ ਸਹਿਯੋਗ ਵਜੋਂ 500 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦਾਨ ਵਜੋਂ ਦਿੱਤੇ ਹਨ। ਇੰਨਾ ਹੀ ਨਹੀਂ, ਕਈ ਥਾਈਂ ਸਿੱਕਿਆਂ ਵਿੱਚ ਵੀ ਤੋਲਿਆ ਗਿਆ ਹੈ। ਇਸੇ ਰਕਮ ਨਾਲ ਮਕਾਨ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ।

 

 

ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਸੀਤਾਰਾਮ ਸਦਾ ਉਨ੍ਹਾਂ ਲਈ ਸੰਘਰਸ਼ ਕਰਦੇ ਰਹੇ ਹਨ। ਜਿੱਥੇ ਵੀ ਜਦੋਂ ਵੀ ਕਦੇ ਜ਼ਰੂਰਤ ਹੁੰਦੀ ਹੈ, ਉਹ ਨਾਲ ਜਾਣ ਤੋਂ ਕਦੇ ਨਹੀਂ ਝਿਜਕਦੇ। ਇਸੇ ਲਈ ਸਾਰੇ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਧਾਇਕ ਉਨ੍ਹਾਂ ਦੇ ਕੋਲ ਹੀ ਰਹੇ।

 

 

ਸ੍ਰੀ ਸੀਤਾਰਾਮ ਦੀ ਪਤਨੀ ਇਮਰਤੀ ਬਾਈ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਤੇ ਪਰਿਵਾਰ ਲੰਮੇ ਅਰਸੇ ਤੋਂ ਸੰਘਰਸ਼ ਕਰਦਾ ਆ ਰਿਹਾ ਹੈ। ਹੁਣ ਦਿਨ ਕੁਝ ਫਿਰੇ ਹਨ। ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਹਾਲਤ ਹੋਰ ਸੁਧਰੇਗੀ ਤੇ ਜੀਵਨ ਵਿੱਚ ਕੁਝ ਸੁੱਖ ਹੋਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An MLA is living in a slum people are constructing a house for him