ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਬੱਦਲ ਫਟਣ ਨਾਲ ਇੱਕ ਮੌਤ

​​​​​​​ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ’ਚ ਬੱਦਲ ਫਟਣ ਨਾਲ ਇੱਕ ਮੌਤ

ਉਤਰਾਖੰਡ ’ਚ ਕਰਣਪ੍ਰਯਾਗ ਦੇ ਮੇਹਲਚੌਰੀ ਇਲਾਕੇ ’ਚ ਅੱਜ ਐਤਵਾਰ ਸ਼ਾਮੀਂ ਬੱਦਲ ਫਟਣ ਕਾਰਨ ਇੱਕ ਬਜ਼ੁਰਗ ਦੀ ਮੌਤ ਹੋ ਗਈ। ਬਰਸਾਤੀ ਨਦੀ ਵਿੱਚ ਆਏ ਪਾਣੀ ਦੇ ਵੇਗ ਕਾਰਨ ਖੇਤਾਂ ਵਿੱਚ ਮਲਬਾ ਭਰ ਗਿਆ। ਗੈਂਰਸੈਣ–ਚੌਖੁਟੀਆ ਮਾਰਗ ਉੱਤੇ ਆਵਾਜਾਈ ਠੱਪ ਹੋ ਕੇ ਰਹਿ ਗਈ।

 

 

ਪੁਲਿਸ ਤੇ ਪ੍ਰਸ਼ਾਸਨ ਵੱਲੋਂ ਮੌਕੇ ਉੱਤੇ ਰਾਹਤ ਕਾਰਜ ਕੀਤੇ ਜਾ ਰਹੇ ਹਨ। ਉਂਝ ਮੌਸਮ ਵਿਭਾਗ ਨੇ ਜ਼ਿਲ੍ਹੇ ਵਿੱਚ ਬੱਦਲ ਫਟਣ ਦੀ ਘਟਨਾ ਤੋਂ ਇਨਕਾਰ ਕੀਤਾ ਹੈ। ਚਮੋਲੀ ਜ਼ਿਲ੍ਹੇ ’ਚ ਗੈਂਰਸੈਣ ਤੋਂ 35 ਕਿਲੋਮੀਟਰ ਦੂਰ ਮੇਹਲਚੌਰੀ ਕਸਬੇ ਕੋਲ ਲਾਮਬਗੜ ਪਿੰਡ ਹੈ। ਪਿੰਡ ਵਾਸੀਆਂ ਮੁਤਾਬਕ ਸ਼ਾਮੀਂ ਸਾਢੇ ਛੇ ਵਜੇ ਬੱਦਲਾਂ ਦੀ ਕਰਜ ਨਾਲ ਤੇਜ਼ ਵਰਖਾ ਹੋਣ ਲੱਗ ਪਈ।

 

 

ਕੁਝ ਹੀ ਸਮੇਂ ਬਾਅਦ ਲਾਗਿਓਂ ਵਹਿੰਦੀ ਬਰਸਾਤੀ ਨਦੀ ਪੂਰੀ ਤਰ੍ਹਾਂ ਭਰ ਗਈ। ਨਦੀ ਵਿੱਚ ਆਇਆ ਮਲਬਾ ਖੇਤਾਂ ਵਿੱਚ ਭਰ ਗਿਆ। ਪਿੰਡ ਦਾ ਪੈਦਲ ਆਉਣ–ਜਾਣ ਵਾਲਾ ਰਾਹ ਵੀ ਨਸ਼ਟ ਹੋ ਗਿਆ।

 

 

ਸਥਾਨਕ ਨਿਵਾਸੀ ਮੋਹਨ ਸਿੰਘ ਤੇ ਮਾਧੋ ਸਿੰਘ ਨੇ ਫ਼ੋਨ ’ਤੇ ਦੱਸਿਆ ਕਿ ਪਿੰਡ ਦੇ 82 ਸਾਲਾ ਬਹਾਦਰ ਸਿੰਘ ਜਾਨਵਰਾਂ ਨੂੰ ਚਾਰਨ ਲਈ ਜੰਗਲ ਲੈ ਕੇ ਗਏ ਸਨ। ਹਨੇਰਾ ਹੋਣ ’ਤੇ ਵੀ ਜਦੋਂ ਉਹ ਘਰ ਨਹੀਂ ਪਰਤੇ, ਤਾਂ ਪਰਿਵਾਰਕ ਮੈਂਬਰਾਂ ਨੂੰ ਚਿੰਤਾ ਹੋਈ। ਪਿੰਡ ਵਾਸੀ ਉਨ੍ਹਾਂ ਦੀ ਭਾਲ ’ਚ ਨਿੱਕਲੇ, ਤਾਂ ਉਨ੍ਹਾਂ ਦੀ ਲਾਸ਼ ਬਰਸਾਤੀ ਨਦੀ ਕੰਢਿਓਂ ਮਿਲੀ।

 

 

ਮੀਂਹ ਤੋਂ ਬਾਅਦ ਪੂਰੇ ਇਲਾਕੇ ਦੀ ਬਿਜਲੀ ਵੀ ਚਲੀ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:An old man dies in Chamoli of Uttrakhand due to Cloud Burst