ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮੇਠੀ ਵਿਚ ਸਪਾ–ਬਸਪਾ ਦਾ ਵੋਟ ਭਾਜਪਾ ਨੂੰ ਜਾਣ ਨਾਲ ਹੋਈ ਰਾਹੁਲ ਦੀ ਹਾਰ

ਅਮੇਠੀ ਵਿਚ ਸਪਾ–ਬਸਪਾ ਦਾ ਵੋਟ ਭਾਜਪਾ ਨੂੰ ਜਾਣ ਨਾਲ ਹੋਈ ਰਾਹੁਲ ਦੀ ਹਾਰ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਪਰਿਵਾਰ ਦਾ ਗੜ੍ਹ ਰਹੇ ਅਮੇਠੀ ਲੋਕ ਸਭਾ ਖੇਤਰ ਵਿਚ ਉਨ੍ਹਾਂ ਦੀ ਹਾਰ ਦੇ ਕਾਰਨਾਂ ਦਾ ਪਤਾ ਲਗਾਉਣ ਵਾਲੀ ਕਾਂਗਰਸ ਦੀ ਦੋ ਮੈਂਬਰੀ ਕਮੇਟੀ ਨੂੰ ਦੱਇਸਆ ਗਿਆ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਦਾ ਸਹਿਯੋਗ ਨਹੀਂ ਮਿਲਣਾ ਉਨ੍ਹਾਂ ਹਾਰ ਲਈ ਜ਼ਿੰਮੇਵਾਰ ਹੈ।

 

ਯੂਪੀਏ ਦੀ ਚੇਅਰਮੈਨ ਸੋਨੀਆ ਗਾਂਧੀ ਦੇ ਲੋਕ ਸਭਾ ਖੇਤਰ ਰਾਏਬਰੇਲੀ ਵਿਚ ਉਨ੍ਹਾਂ ਦੀ ਪ੍ਰਤੀਨਿਧ ਕਾਂਗਰਸ ਸਕੱਤਰ ਜੁਬੇਰ ਖਾਨ ਅਤੇ ਕੇ ਐਲ ਸ਼ਰਮਾ ਨੂੰ ਸਪੱਸ਼ਟ ਤੌਰ ਉਤੇ ਦੱਸਿਆ ਗਿਆ ਕਿ ਸਪਾ ਅਤੇ ਬਸਪਾ ਦੀ ਅਮੇਠੀ ਇਕਾਈਆਂ ਨੇ ਕਾਂਗਰਸ ਨੂੰ ਸਹਿਯੋਗ ਨਹੀਂ ਕੀਤਾ ਅਤੇ ਉਨ੍ਹਾਂ ਦੇ ਇਕ ਵੱਡੇ ਵਰਗ ਦਾ ਵੋਟ ਭਾਜਪਾ ਨੂੰ ਚਲਿਆ ਗਿਆ।

 

ਇਕ ਸਥਾਨਕ ਆਗੂ ਨੇ ਦੱਸਿਆ, ‘ਸਰਲ ਗਣਿਤ ਹੈ। ਰਾਹੁਲ ਗਾਂਧੀ ਨੂੰ 2014 ਦੇ ਲੋਕ ਸਭਾ ਚੋਣਾਂ (4.08 ਲੱਖ ਵੋਟ) ਤੋਂ ਜ਼ਿਆਦਾ ਵੋਟ 2019 (4.13 ਲੱਖ ਵੋਟ) ਮਿਲੇ। ਬਸਪਾ ਉਮੀਦਵਾਰ ਨੂੰ 2014 ਵਿਚ 75,716 ਵੋਟ ਮਿਲੇ। ਜੇਕਰ ਇਹ ਵੋਟ ਕਾਂਗਰਸ ਨੂੰ ਮਿਲੇ ਹੁੰਦੇ ਤਾਂ ਕਾਂਗਰਸ ਦੀ ਜਿੱਤ ਹੁੰਦੀ। ਭਾਜਪਾ ਦੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ 55,000 ਵੋਟਾਂ ਦੇ ਫਰਕ ਨਾਲ ਹਰਾਇਆ ਸੀ।

 

ਅਮੇਠੀ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਯੋਗੇਂਦਰ ਮਿਸ਼ਰਾ ਨੇ ਵੀ ਇਸ ਦੋਸ਼ ਦਾ ਸਮਰਥਨ ਕੀਤਾ ਕਿ ਸਪਾ ਅਤੇ ਬਸਪਾ ਨੇ ਕਾਂਗਰਸ ਨਾਲ ਸਹਿਯੋਗ ਨਹੀਂ ਕੀਤਾ, ਜਦੋਂ ਕਿ ਉਨ੍ਹਾਂ ਦੇ ਆਗੂਆਂ ਨੇ ਰਾਹੁਲ ਦੇ ਪੱਖ ਵਿਚ ਸਮਰਥਨ ਦਾ ਐਲਾਨ ਕੀਤਾ ਸੀ।

ਯੋਗੇਂਦਰ ਮਿਸ਼ਰਾ ਨੇ ਕਿਹਾ ਕਿ ‘ਸਪਾ ਦੇ ਸਾਬਕਾ ਮੰਤਰੀ ਗਾਯਤਰੀ ਪ੍ਰਜਾਪਤੀ ਦੇ ਪੁੱਤਰ ਅਨਿਲ ਪ੍ਰਜਾਪਤੀ ਖੁੱਲ੍ਹੇਆਮ ਸਮ੍ਰਿਤੀ ਇਰਾਨੀ ਦੇ ਪੱਖ ਵਿਚ ਚੋਣ ਪ੍ਰਚਾਰ ਕਰ ਰਹੇ ਸੀ। ਗੌਰੀਗੰਜ ਤੋਂ ਸਪਾ ਵਿਧਾਇਕ ਰਾਕੇਸ਼ ਸਿੰਘ ਆਪਣੇ ਬਲਾਕ ਪ੍ਰਮੁੱਖਾਂ ਅਤੇ ਜ਼ਿਲ੍ਹਾ ਪੰਚਾਇਤ ਮੈਂਬਰਾਂ ਨੂੰ ਬਚਾਏ ਰੱਖਣ ਲਈ ਭਾਜਪਾ ਨਾਲ ਗਏ। ਹਾਲਾਂਕਿ ਰਾਕੇਸ਼ ਸਿੰਘ ਨੇ ਇਸ ਦੋਸ਼ ਦਾ ਖੰਡਨ ਕੀਤਾ।

 

ਰਾਹੁਲ ਨੂੰ ਅਮੇਠੀ ਦੇ ਚਾਰ ਵਿਧਾਨ ਸਭਾ ਖੇਤਰਾਂ ਵਿਚ ਹਾਰ ਮਿਲੀ ਅਤੇ ਗੌਰੀਗੰਜ ਵਿਚ ਹਾਰ ਦਾ ਅੰਤਰ ਸਭ ਤੋਂ ਜ਼ਿਆਦਾ (18,000) ਸੀ। ਉਹ ਅਮੇਠੀ ਵਿਚ ਅੱਗੇ ਰਹੇ, ਲੈਕਿਨ ਤਿਲਾਈ, ਜਗਦੀਸ਼ਪੁਰ ਅਤੇ ਸਲੋਨ ਵਿਧਾਨ ਸਭਾ ਖੇਤਰਾਂ ਵਿਚ ਪਿਛੜ ਗਏ।

 

ਦੋ ਮੈਂਬਰੀ ਕਮੇਟੀ ਨੇ ਗੌਰਗੰਜ ਅਤੇ ਤਿਲੋਈ ਵਿਚ ਪਾਰਟੀ ਵਰਕਰਾਂ ਦੀ ਪ੍ਰਤੀਕਿਰਿਆ ਲਈ। ਕਮੇਟੀ ਅਗਲੇ ਦੋ ਦਿਨਾਂ ਦੌਰਾਨ ਗਜਦੀਸ਼ਪੁਰ, ਸਲੋਨ ਅਤੇ ਅਮੇਠੀ ਵਿਚ ਵਰਕਰਾਂ ਨਾਲ ਮਿਲੇਗੀ। ਅੰਤਿਮ ਰਿਪੋਰਟ ਕਾਂਗਰਸ ਹਾਈਕਮਾਨ ਨੂੰ ਅਗਲੇ ਹਫਤੇ ਸੌਂਪੀ ਜਾਵੇਗੀ। ਰਾਹੁਲ ਗਾਂਧੀ ਦੀ ਅਮੇਠੀ ਵਿਚ ਹਾਰ ਨੇ ਕਾਂਗਰਸ ਨੂੰ ਹਿਲਾ ਕੇ ਰਖ ਦਿੱਤਾ ਹੈ, ਕਿਉਂਕਿ ਇਹ ਸੀਟ 1980 ਤੋਂ ਹੀ ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Analysis Why Congress Rahul Gandhi Defeated By BJP Smriti Irani in Amethi