ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੌਜਵਾਨਾਂ ਨੂੰ 3 ਸਾਲ ਫੌਜ ‘ਚ ਟ੍ਰੇਨਿੰਗ ‘ਤੇ ਮਹਿੰਦਰਾ ਨੇ ਕਿਹਾ- ਫਿਰ ਅਸੀਂ ਦੇਵਾਂਗੇ ਨੌਕਰੀ

ਆਮ ਲੋਕਾਂ ਲਈ ਟੂਰ ਆਫ਼ ਡਿਊਟੀ ਪਲਾਨ ਨੂੰ ਲੈ ਕੇ ਕਾਰੋਬਾਰੀ ਆਨੰਦ ਮਹਿੰਦਰਾ ਨੇ ਸੈਨਾ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਨੌਜਵਾਨਾਂ ਨੂੰ ਨੌਕਰੀਆਂ ਦੇਣ ਵਿੱਚ ਖ਼ੁਸ਼ ਹੋਣਗੇ ਜਿਨ੍ਹਾਂ ਨੇ ਫੌਜ ਵਿੱਚ ਤਿੰਨ ਸਾਲ ਦੀ ਸੇਵਾ ਪੂਰੀ ਕੀਤੀ ਹੈ। 

 

ਆਰਮੀ ਨੂੰ ਭੇਜੇ ਇੱਕ ਪੱਤਰ ਵਿੱਚ, ਮਹਿੰਦਰਾ ਨੇ ਕਿਹਾ ਕਿ ਮੈਨੂੰ ਹਾਲ ਹੀ ਵਿੱਚ ਭਾਰਤੀ ਸੈਨਾ ਦੇ ‘ਟੂਰ ਆਫ਼ ਡਿਊਟੀ’ ਦੇ ਪ੍ਰਸਤਾਵ ਬਾਰੇ ਪਤਾ ਲੱਗਿਆ ਹੈ, ਜਿਸ ਵਿੱਚ ਫੌਜ ਵਿੱਚ ਸਰੀਰਕ ਤੌਰ ’ਤੇ ਤੰਦਰੁਸਤ ਨੌਜਵਾਨ ਨਾਗਰਿਕਾਂ ਲਈ 3 ਸਾਲ ਦੀ ਸੇਵਾ ਦੀ ਲੋੜ ਹੋਵੇਗੀ। ਮੇਰੇ ਖਿਆਲ ਇਹ ਬਹੁਤ ਚੰਗਾ ਰਹੇਗਾ। ਅਜਿਹੀ ਸਥਿਤੀ ਵਿੱਚ ਇਸ ਤੋਂ ਬਾਅਦ ਮਹਿੰਦਰਾ ਸਮੂਹ ਉਨ੍ਹਾਂ ਨੂੰ ਨੌਕਰੀ ਦੇਣ ‘ਤੇ ਵਿਚਾਰ ਕਰੇਗਾ।

 

ਸੈਨਾ ਦੇ ਮੁੱਖ ਦਫ਼ਤਰ ਵੱਲੋਂ 'ਟੂਰ ਆਫ਼ ਡਿਊਟੀ' ਪ੍ਰਸਤਾਵ 'ਤੇ ਵਿਚਾਰ ਵਟਾਂਦਰੇ ਕੀਤੇ ਜਾ ਰਹੇ ਹਨ, ਜਿਸ ਦੇ ਅਧੀਨ ਆਮ ਨਾਗਰਿਕਾਂ ਨੂੰ ਦੇਸ਼ ਦੀ ਸੇਵਾ ਲਈ ਤਿੰਨ ਸਾਲ ਦੇ ਕਾਰਜਕਾਲ ਦੀ ਆਗਿਆ ਦਿੱਤੀ ਜਾਵੇਗੀ। ਇਹ ਪ੍ਰਸਤਾਵ ਦੇਸ਼ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਹੁਨਰਾਂ ਨੂੰ ਆਪਣੇ ਵੱਲ ਲੁਭਾਉਣ ਲਈ ਭਾਰਤੀ ਸੈਨਾ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। 

 

ਆਰੰਭ ਵਿੱਚ ਟੈਸਟ ਲਈ ਫੌਜ ਦੇ ਪ੍ਰਸਤਾਵ ਵਿੱਚ ਤਿੰਨ ਸਾਲਾਂ ਦੇ ਕਾਰਜਸ਼ੀਲ ਸਮੇਂ ਲਈ 100 ਅਧਿਕਾਰੀਆਂ ਅਤੇ 1000 ਵਿਅਕਤੀਆਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਗਈ ਹੈ। ਮੌਜੂਦਾ ਸ਼ੌਰਟ ਸਰਵਿਸ ਕਮਿਸ਼ਨ ਤਹਿਤ ਜੋ ਸਭ ਤੋਂ ਛੋਟਾ ਕਾਰਜਕਾਲ ਹੈ, ਉਹ 10 ਸਾਲਾਂ ਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Anand Mahindra will give job to those joining the army under tour of duty