ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਤੇ ਬਾਂਦਰ ਹੋ ਗਿਆ ਪੁਲਿਸ ਇੰਸਪੈਕਟਰ ਦੇ ਸਿਰ ’ਤੇ ਸਵਾਰ

…ਤੇ ਬਾਂਦਰ ਹੋ ਗਿਆ ਪੁਲਿਸ ਇੰਸਪੈਕਟਰ ਦੇ ਸਿਰ ’ਤੇ ਸਵਾਰ

ਉੱਤਰ ਪ੍ਰਦੇਸ਼ ਦੇ ਸ਼ਹਿਰ ਪੀਲੀਭੀਤ ਦੇ ਪੁਲਿਸ ਥਾਣੇ ’ਚ ਕੱਲ੍ਹ ਇੱਕ ਬਾਂਦਰ ਘੁਸ ਗਿਆ। ਉਹ ਇੰਸਪੈਕਟਰ ਸ੍ਰੀਕਾਂਤ ਦਿਵੇਦੀ ਦੀ ਮੇਜ਼ ਉੱਤੇ ਚੜ੍ਹ ਗਿਆ ਤੇ ਫਿਰ ਤੁਰੰਤ ਉਨ੍ਹਾਂ ਦੇ ਸਿਰ ਉੱਤੇ ਵੀ ਸਵਾਰ ਹੋ ਗਿਆ।

 

 

ਇੰਸਪੈਕਟਰ ਨੇ ਬਾਂਦਰ ਨੂੰ ਫਲ਼ ਵੀ ਖਵਾਏ। ਲਗਭਗ ਦੋ–ਤਿੰਨ ਘੰਟੇ ਬਾਂਦਰ ਉੱਥੇ ਬੈਠਾ ਰਿਹਾ। ਉਸ ਤੋਂ ਬਾਅਦ ਉਹ ਆਪੇ ਚਲਾ ਗਿਆ। ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

 

ਇੰਸਪੈਕਟਰ ਸ੍ਰੀਕਾਂਤ ਦਿਵੇਦੀ ਆਪਣੇ ਦਫ਼ਤਰ ’ਚ ਆਪਣਾ ਕੰਮਕਾਜ ਨਿਬੇੜ ਰਹੇ ਸਨ। ਇਸੇ ਦੌਰਾਨ ਇੱਕ ਬਾਂਦਰ ਉੱਥੇ ਆਇਆ। ਬਾਂਦਰ ਪਹਿਲਾਂ ਤਾਂ ਇੰਸਪੈਕਟਰ ਦੀ ਕੁਰਸੀ ਦੇ ਆਲੇ–ਦੁਆਲੇ ਚੱਕਰ ਕੱਟਦਾ ਰਿਹਾ। ਫਿਰ ਅਚਾਨਕ ਇੰਸਪੈਕਟਰ ਦੀ ਮੇਜ਼ ਉੱਤੇ ਆ ਕੇ ਬੈਠ ਗਿਆ।

 

 

ਮੇਜ਼ ਉੱਤੇ ਬਹਿ ਕੇ ਬਾਂਦਰ ਨੇ ਇੰਸਪੈਕਟਰ ਦਾ ਫੜ ਕੇ ਥਾਪੜਨਾ ਸ਼ੁਰੂ ਕਰ ਦਿੱਤਾ। ਬਾਂਦਰ ਦੇ ਅਚਾਨਕ ਮੇਜ਼ ਉੱਤੇ ਚੜ੍ਹਨ ਕਾਰਨ ਸ੍ਰੀ ਦਿਵੇਦੀ ਕੁਝ ਘਬਰਾ ਵੀ ਗਏ ਸਨ ਪਰ ਉਹ ਚੁੱਪਚਾਪ ਬੈਠੇ ਰਹੇ।

 

 

ਤਦ ਬਾਂਦਰ ਅਚਾਨਕ ਇੰਸਪੈਕਟਰ ਦੇ ਸਿਰ ਉੱਤੇ ਸਵਾਰ ਹੋ ਗਿਆ ਪਰ ਛੇਤੀ ਹੀ ਉਹ ਉੱਤਰ ਵੀ ਗਿਆ। ਇੰਸਪੈਕਟਰ ਨੇ ਬਾਂਦਰ ਨੂੰ ਫਲ ਆਦਿ ਮੰਗਵਾ ਕੇ ਵੀ ਖਵਾਏ। ਜਦੋਂ ਇੰਸਪੈਕਟਰ ਆਪਣੇ ਦਫ਼ਤਰ ਤੋਂ ਘਰ ਵੱਲ ਗਏ, ਤਾਂ ਉਹ ਵੀ ਪਿੱਛੇ–ਪਿੱਛੇ ਆ ਗਿਆ।

 

 

ਘਰ ਅੱਗੇ ਵੀ ਉਹ ਕਿੰਨਾ ਹੀ ਚਿਰ ਬੈਠਾ ਰਿਹਾ। ਉਸ ਤੋਂ ਬਾਅਦ ਉਹ ਕਿਤੇ ਚਲਾ ਗਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:And Monkey climbed on Police Inspector s head