ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

…ਤੇ SDM ਨੂੰ ਅੱਧੀ ਰਾਤੀਂ ਗਰਲ–ਫ਼ਰੈਂਡ ਨਾਲ ਮਜਬੂਰਨ ਕਰਵਾਉਣਾ ਪਿਆ ਵਿਆਹ

…ਤੇ SDM ਨੂੰ ਅੱਧੀ ਰਾਤੀਂ ਗਰਲ–ਫ਼ਰੈਂਡ ਨਾਲ ਮਜਬੂਰਨ ਕਰਵਾਉਣਾ ਪਿਆ ਵਿਆਹ

ਕੁਸ਼ੀਨਗਰ ਜ਼ਿਲ੍ਹੇ ’ਚ ਤਾਇਨਾਤ ਰਹੇ ਐੱਸਡੀਐੱਮ ਦਿਨੇਸ਼ ਕੁਮਾਰ ਨੇ ਸ਼ੁੱਕਰਵਾਰ ਅੱਧੀ ਰਾਤ ਨੂੰ ਕੁਸ਼ੀਨਗਰ ਜ਼ਿਲ੍ਹੇ ਵਿੱਚ ਪਡਰੌਨਾ ਸਥਿਤ ਗਾਇਤਰੀ ਮੰਦਰ ਵਿੱਚ ਆਪਣੀ ਗਰਲ–ਫ਼ਰੈਂਡ ਨਾਲ ਵਿਆਹ ਰਚਾਇਆ। ਦੋ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅੱਧੀ ਰਾਤ ਨੂੰ ਹੋਇਆ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

 

 

ਐੱਸਡੀਐੱਮ ਤੇ ਉਨ੍ਹਾਂ ਦੀ ਗਰਲ–ਫ਼ਰੈ਼ਂਡ ਆਜ਼ਮਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਇਸ ਵੇਲੇ ਦਿਨੇਸ਼ ਕੁਮਾਰ ਹਾਪੁੜ ’ਚ ਰਹਿ ਰਹੇ ਹਨ। ਕੁਸ਼ੀਨਗਰ ਜ਼ਿਲ੍ਹੇ ਦੇ ਹਾਟਾ ਤੇ ਖੱਡਾ ਤਹਿਸੀਲ ’ਚ ਤਾਇਨਾਤ ਰਹੇ SDM ਦਿਨੇਸ਼ ਕੁਮਾਰ ਦਾ ਤਬਾਦਲਾ ਇੱਕ ਮਹੀਨਾ ਪਹਿਲਾਂ ਹਾਪੁੜ ਜ਼ਿਲ੍ਹੇ ’ਚ ਹੋ ਗਿਆ ਸੀ।

 

 

ਕੁਸ਼ੀਨਗਰ ਜ਼ਿਲ੍ਹੇ ’ਚ ਤਾਇਨਾਤ ਰਹਿਣ ਦੌਰਾਨ ਹਾਟਾ ਦੀ ਸਰਕਾਰੀ ਰਿਹਾਇਸ਼ਗਾਹ ’ਚ ਉਨ੍ਹਾਂ ਦਾ ਸਾਮਾਨ ਹਾਲੇ ਵੀਪਿਆ ਸੀ। ਐੱਸਡੀਐੱਮ ਆਜ਼ਮਗੜ੍ਹ ਦੇ ਢਿਲਮਪੁਰ ਥਾਣਾ ਖੇਤਰ ਦੇ ਇੱਕ ਪਿੰਡ ਵਿੱਚ ਰਹਿੰਦੇ ਹਨ।

 

 

ਸ਼ੁੱਕਰਵਾਰ ਨੂੰ ਉਹ ਆਪਣਾ ਸਾਮਾਨ ਚੁੱਕਣ ਲਈ ਹਾਪੁੜ ਤੋਂ ਕੁਸ਼ੀਨਗਰ ਪੁੱਜੇ ਸਨ। ਉਨ੍ਹਾਂ ਦੇ ਪੁੱਜਣ ਦੌਰਾਨ ਹੀ ਆਜ਼ਮਗੜ੍ਹ ਜ਼ਿਲ੍ਹੇ ਦੇ ਹੀ ਅਹਿਰੌਲਾ ਥਾਣਾ ਖੇਤਰ ਦੇ ਇੱਕ ਪਿੰਡ ਦੀ ਰਹਿਣ ਵਾਲੀ ਉਨ੍ਹਾਂ ਦੀ ਗਰਲ–ਫ਼ਰੈਂਡ ਵੀ ਕੁਸ਼ੀਨਗਰ ਪੁੱਜ ਗਈ। ਫਿਰ ਉੱਥੇ ਹਾਈ–ਪ੍ਰੋਫ਼ਾਈਲ ਡਰਾਮਾ ਸ਼ੁਰੂ ਹੋ ਗਿਆ।

 

 

ਸੂਤਰਾਂ ਮੁਤਾਬਕ ਤਾਂ ਉਸ ਔਰਤ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਸ਼ਿਕਾਇਤ ਕੀਤੀ ਕਿ ਐੱਸਡੀਐੱਮ ਨਾਲ ਉਸ ਦੇ ਪਿਛਲੇ ਚਾਰ ਸਾਲਾਂ ਤੋਂ ਸਬੰਧ ਹਨ। ਉਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਇਨਸਾਫ਼ ਮੰਗਿਆ। ਅੰਦਰਖਾਤੇ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਫ਼ਸਰ ਉਸ ਔਰਤ ਨੂੰ ਦੇਰ ਰਾਤ ਤੱਕ ਸਮਝਾਉਂਦੇ ਰਹੇ ਪਰ ਉਹ ਐੱਸਡੀਐੱਮ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਉੱਤੇ ਅੜੀ ਰਹੀ।

 

 

ਤਦ ਐੱਸਡੀਐੱਮ ਨੇ ਉਸ ਨਾਲ ਵਿਆਹ ਕਰਵਾਉਣ ਦੀ ਸਹਿਮਤੀ ਦੇ ਦਿੱਤੀ। ਫਿਰ ਅਫ਼ਸਰਾਂ ਦੀ ਮੌਜੂਦਗੀ ਵਿੱਚ ਹੀ ਦੇਰ ਰਾਤ ਨੂੰ ਐੱਸਡੀਐੱਮ ਤੇ ਉਨ੍ਹਾਂ ਦੀ ਗਰਲ–ਫ਼ਰੈਂਡ ਨੇ ਪਤੀ ਤੇ ਪਤਨੀ ਵਜੋਂ ਇੱਕ–ਦੂਜੇ ਦੇ ਨਾਲ ਰਹਿਣ ਦਾ ਹਲਫ਼ੀਆ ਬਿਆਨ ਦਿੱਤਾ। ਅੱਧੀ ਰਾਤ ਨੂੰ ਪਡਰੌਨਾ ਦੇ ਗਾਇਤਰੀ ਮੰਦਰ ਵਿੱਚ ਦੋਵਾਂ ਨੇ ਵਿਆਹ ਦੀਆਂ ਰਸਮਾਂ ਪੂਰੀਆਂ ਕੀਤੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:And SDM had to marry with girl friend at midnight