ਆਂਧਰਾ ਪ੍ਰਦੇਸ਼ ਦੇ ਤਿਰੂਮਾਲਾ ਦੇ ਇਕ ਸੜਕ ਉਤੇ ਹੈਰਾਨ ਕਰਨ ਵਾਲਾ ਨਜ਼ਾਰਾ ਦਿਖਾਈ ਦਿੱਤਾ। ਇੱਥੇ ਇਕ ਕਾਰ ਦੇ ਇੰਜਣ ਵਿਚੋਂ ਅੱਠ ਫੁੱਟ ਲੰਬਾ ਸੱਪ ਕੱਢਿਆ ਗਿਆ।
ਸੱਪ ਬਾਰੇ ਪਤਾ ਲੱਗਣ ਉਤੇ ਇਸ ਨੂੰ ਕੱਢਣ ਲਈ ਵਣ ਵਿਭਾਗ ਦੀ ਟੀਮ ਨੂੰ ਬੁਲਾਇਆ ਗਿਆ। ਵਣ ਵਿਭਾਗ ਵਿਭਾਗ ਦੇ ਅਧਿਕਾਰੀਆਂ ਨੇ ਸਖਤ ਮਿਹਨਤ ਤੋਂ ਬਾਅਦ ਇਸ ਸੱਪ ਨੂੰ ਕਾਰ ਦੇ ਇੰਜਣ ਵਿਚੋਂ ਬਾਹਰ ਕੱਢਿਆ।
ਜਿਸ ਗੱਡੀ ਵਿਚੋਂ ਇਹ ਸੱਪ ਕੱਢਿਆ ਗਿਆ ਉਹ ਟੈਕਸੀ ਨੰਬਰ ਦੀ ਕਾਰ ਹੈ। ਮੰਨਿਆ ਜਾ ਰਿਹਾ ਹੈ ਕਿਸੇ ਜੰਗਲੀ ਇਲਾਕੇ ਵਿਚੋਂ ਇਹ ਸੱਪ ਗੱਡੀ ਦੇ ਇੰਜਣ ਵਿਚ ਜਾ ਕੇ ਲੁੱਕ ਗਿਆ ਹੋਵੇਗਾ। ਬਾਅਦ ਵਿਚ ਵਣ ਵਿਭਾਗ ਨੇ ਇਸ ਸੱਪ ਨੂੰ ਨੇੜਲੇ ਜੰਗਲਾਂ ਵਿਚ ਛੱਡ ਦਿੱਤਾ।